ਮੋਟਰਸਾਈਕਲ ਬਿਜਲੀ ਦੇ ਖੰਭੇ ਨਾਲ ਟਕਰਾਇਆ
ਮੋਟਰਸਾਈਕਲ ਬਿਜਲੀ ਦੇ ਖੰਭੇ ਨਾਲ ਟੱਕਰਾਇਆ ਰਾਹਗੀਰਾਂ ਦੀ ਚੇਤਾਵਨੀ ਸਦਕਾ ਜਾਨ ਬਚੀ
Publish Date: Mon, 13 Apr 2026 07:16 PM (IST)
Updated Date: Mon, 13 Apr 2026 07:19 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਬੀਤੀ ਦੇਰ ਰਾਤ ਚਿੱਕ-ਚਿੱਕ ਰੋਡ ਨੇੜੇ, ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਕੰਟਰੋਲ ਤੋਂ ਬਾਹਰ ਹੋ ਗਿਆ ਤੇ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ, ਜਿਸ ਕਾਰਨ ਸਵਾਰ ਗੰਭੀਰ ਜ਼ਖਮੀ ਹੋ ਗਿਆ। ਚਸ਼ਮਦੀਦਾਂ ਅਨੁਸਾਰ ਮੋਟਰਸਾਈਕਲ ਅਚਾਨਕ ਆਪਣਾ ਸੰਤੁਲਨ ਗੁਆ ਬੈਠਾ ਤੇ ਸੜਕ ਕੰਢੇ ਬਿਜਲੀ ਦੇ ਖੰਭੇ ਨਾਲ ਸਿੱਧਾ ਟਕਰਾ ਗਿਆ। ਹਾਦਸੇ ਤੋਂ ਬਾਅਦ ਵਿਅਕਤੀ ਮੌਕੇ ਤੇ ਬੇਹੋਸ਼ ਹੋ ਗਿਆ। ਇਸ ਵੇਲੇ ਤੱਕ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।ਮੌਕੇ ਤੋਂ ਲੰਘ ਰਹੇ ਇਕ ਰਾਹਗੀਰ ਨੇ ਫੌਰੀ ਗੱਡੀ ਰੋਕ ਕੇ ਜ਼ਖਮੀ ਦੀ ਸਹਾਇਤਾ ਹੱਥ ਅੱਗੇ ਵਧਾਇਆ। ਉਸਨੇ ਜ਼ਖਮੀ ਦੇ ਮੋਬਾਈਲ ਰਾਹੀਂ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਤੇ ਹਾਦਸੇ ਬਾਰੇ ਜਾਣਕਾਰੀ ਦਿੱਤੀ। ਜਾਣਕਾਰੀ ਮਿਲਣ ਤੇ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚੇ। ਜ਼ਖਮੀ ਦੀ ਪਛਾਣ ਬਿੱਟੂ ਵਜੋਂ ਹੋਈ ਹੈ, ਜੋ ਕਿ ਬਸਤੀ ਸ਼ੇਖ ਇਲਾਕੇ ਦਾ ਰਹਿਣ ਵਾਲਾ ਹੈ।