ਆਰਮੀ ’ਚ ਉਪਲੱਬਧ ਕਰੀਅਰ ਦੇ ਮੌਕੇ ਦੱਸੇ
ਐੱਚਐੱਮਵੀ ਵਿਖੇ ਆਰਮੀ ਫੋਰਸ ’ਚ ਮਹਿਲਾਵਾਂ ਦੀ ਭਰਤੀ ਬਾਰੇ ਪ੍ਰੇਰਣਾਦਾਇਕ ਲੈਕਚਰ ਕਰਵਾਇਆ
Publish Date: Tue, 24 Feb 2026 06:28 PM (IST)
Updated Date: Tue, 24 Feb 2026 06:31 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਚਐੱਮਵੀ ਵਿਖੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਅਗਵਾਈ ਹੇਠ ‘ਆਰਮੀ ਫੋਰਸ ’ਚ ਮਹਿਲਾਵਾਂ ਦੀ ਭਰਤੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ। ਮੁੱਖ ਵਕਤਾ ਵਜੋਂ ਕਰਨਲ ਵਿਪਲੋਵ, ਡਾਇਰੈਕਟਰ ਰਿਕਰੂਟਮੈਂਟ, ਹੈੱਡਕੁਆਰਟਰ ਰਿਕਰੂਟਿੰਗ ਜ਼ੋਨ, ਜਲੰਧਰ ਛਾਉਣੀ ਸ਼ਾਮਲ ਹੋਏ। ਐੱਨਸੀਸੀ ਕੈਡਿਟਾਂ ਵੱਲੋਂ ਰਸਮੀ ਐਸਕੋਰਟ ਤੇ ਦੀਪ ਪ੍ਰਜਵਲਨ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਕਰਨਲ ਵਿਪਲੋਵ ਨੇ ਵਿਦਿਆਰਥਣਾਂ ਨੂੰ ਆਰਮੀ ’ਚ ਉਪਲੱਬਧ ਕਰੀਅਰ ਮੌਕਿਆਂ, ਤਕਨੀਕੀ ਤੇ ਗੈਰ-ਤਕਨੀਕੀ ਸ਼ਾਖਾਵਾਂ, ਸ਼ਾਰਟ ਸਰਵਿਸ ਕਮਿਸ਼ਨ ਤੇ ਯੂਪੀਐੱਸਸੀ ਰਾਹੀਂ ਭਰਤੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਆਰਮੀ ਨੂੰ ਵਿਅਕਤੀਗਤ ਵਿਕਾਸ, ਆਰਥਿਕ ਸਥਿਰਤਾ ਤੇ ਸਮਾਜਿਕ ਮਰਿਆਦਾ ਵਾਲਾ ਕਰੀਅਰ ਕਰਾਰ ਦਿੱਤਾ। ਇੰਟਰਐਕਟਿਵ ਸੈਸ਼ਨ ਦੌਰਾਨ ਵਿਦਿਆਰਥਣਾਂ ਨੇ ਪ੍ਰਸ਼ਨਾਂ ਦੇ ਉੱਤਰ ਪ੍ਰਾਪਤ ਕੀਤੇ। ਅੰਤ ’ਚ ਪ੍ਰਿੰਸੀਪਲ ਡਾ. ਖੋਸਲਾ ਨੇ ਕਰਨਲ ਵਿਪਲੋਵ ਦਾ ਸਨਮਾਨ ਕੀਤਾ। ਪ੍ਰੋਗਰਾਮ ਨੌਜਵਾਨ ਕੁੜੀਆਂ ਲਈ ਪ੍ਰੇਰਨਾਦਾਇਕ ਸਾਬਤ ਹੋਇਆ।