ਮੋਗਾ ’ਚ ਰੈਲੀ ਸਬੰਧੀ ਇਕੱਤਰਤਾ
ਮੋਗਾ ਵਿਖੇ ਰੈਲੀ ਵਿਚ ਪੁੱਜਣ ਲਈ ਪ੍ਰੇਰਿਆ ਗਿਆ
Publish Date: Mon, 02 Mar 2026 08:38 PM (IST)
Updated Date: Mon, 02 Mar 2026 08:40 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸਥਾਨਕ ਇੰਦਰਾ ਦਾਣਾ ਮੰਡੀ ਦੇ ਨੇੜੇ ਭਾਜਪਾ ਦੇ ਸਮਰਥਕਾਂ ਵੱਲੋਂ ਇਕੱਠ ਕਰਕੇ ਮੋਗਾ ਵਿਖੇ ਹੋਣ ਵਾਲੀ ਰੈਲੀ ’ਚ ਵੱਧ ਤੋਂ ਵੱਧ ਲੋਕਾਂ ਨੂੰ ਲਿਜਾਣ ਲਈ ਭਾਜਪਾ ਵਰਕਰਾਂ ਵੱਲੋਂ ਪ੍ਰੇਰਿਆ ਗਿਆ। ਰਾਣਾ ਹਰਦੀਪ ਸਿੰਘ ਤੇ ਉਮੇਸ਼ ਸ਼ਾਰਦਾ ਹਲਕਾ ਇੰਚਾਰਜਾਂ ਵੱਲੋਂ ਵੀ ਸੰਖੇਪ ਪ੍ਰੰਤੂ ਪ੍ਰਭਾਵਸ਼ਾਲੀ ਸ਼ਬਦਾਂ ਨਾਲ ਸੰਬੋਧਨ ਕੀਤਾ ਗਿਆ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਇਸ ਨਗਰ ਤੋਂ ਭਾਜਪਾ ਵਰਕਰਾਂ ਤੇ ਭਾਜਪਾ ਸਮਰਥਕਾਂ ਨੂੰ ਲਿਜਾਣ ਲਈ 10 ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਹੈ, ਜਦਕਿ ਸੰਗਤ ਦੇ ਵਧੇਰੇ ਹੋਣ ਤੇ ਹੋਰ ਬੱਸਾਂ ਵੀ ਮੰਗਵਾਈਆਂ ਜਾਣਗੀਆਂ। ਇਸ ਮੌਕੇ ’ਤੇ ਸਾਹਿਲ ਸਚਦੇਵਾ, ਸ਼ੰਮੀ ਖੇੜਾ, ਅਨਿਲ ਕੌਸ਼ਲ, ਲੋਕੇਸ਼ ਵਿੱਜ, ਲਖਵੀਰ ਸ਼ਰਮਾ, ਰਾਜੇਸ਼ ਸ਼ਰਮਾ, ਬਲਕਾਰ ਸਿੰਘ ਮੰਗੂ ਵਾਲ, ਸੋਹਣ ਸਿੰਘ ਦਾਰੇ ਵਾਲ, ਨੈਨਦੀਪ ਸਿੰਘ, ਡਾ. ਮਲਕੀਤ ਸਿੰਘ ਪਿੱਪਲੀ, ਮਨੋਜ ਸੁਦ੍ਹੇੜਾ, ਪਿਆਰਾ ਸਿੰਘ ਡੁਮਾਣਾ, ਲਵਲੀਨ ਕਾਲੀਆ ਤੇ ਅਰੁਣ ਬਾਂਸਲ ਵੀ ਮੌਜੂਦ ਸਨ।