ਸੜਕ ਹਾਦਸੇ ’ਚ ਨੌਜਵਾਨ ਦੀ ਮੌਤ
ਮਾਂ ਦਾ ਇਕੋ ਇਕ ਸਹਾਰੇ ਨੂੰ ਦੈਂਤ ਰੂਪੀ ਟਰਾਲੀ ਨੇ ਨਿਗਲਿਆ
Publish Date: Sun, 01 Mar 2026 09:43 PM (IST)
Updated Date: Mon, 02 Mar 2026 04:14 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਬੀਤੀ ਦੇਰ ਰਾਤ ਡੀਏਵੀ ਕਾਲਜ ਦਾ ਪੁਲ਼ ਉਤਰਦਿਆਂ ਸਾਰ ਹੀ ਇੱਕੋ ਟਰੈਕਟਰ ਦੇ ਨਾਲ ਟਰਾਲੀ ਪਿੱਛੇ ਇਕ ਹੋਰ ਟਰਾਲੀ ਜੋੜ ਕੇ ਨਵੀਂ ਸਬਜ਼ੀ ਮੰਡੀ ਮਕਸੂਦਾਂ ਵਿਖੇ ਸਬਜ਼ੀ ਲੈ ਕੇ ਆ ਰਹੇ ਟਰੈਕਟਰ-ਟਰਾਲੀ ਚਾਲਕ ਕੋਲੋਂ ਬੇਕਾਬੂ ਹੋ ਕੇ ਡਿਵਾਈਡਰ ’ਤੇ ਜਾ ਚੜ੍ਹੀ ਟਰਾਲੀ ਪਿੱਛੇ ਆ ਰਹੇ ਆਯੂਸ਼ (20) ਪੁੱਤਰ ਹਰੀਸ਼ ਕੁਮਾਰ, ਵਾਸੀ ਗਲੀ ਨੰਬਰ 3, ਨਿਊ ਜਵਾਲਾ ਨਗਰ, ਮਕਸੂਦਾਂ, ਜਲੰਧਰ ਵਰਕਸ਼ਾਪ ਨੇੜੇ ਮੌਜੂਦ ਆਪਣੀ ਦੁਕਾਨ ਬੰਦ ਕਰ ਕੇ ਘਰ ਵਾਪਸ ਆ ਰਿਹਾ ਸੀ ਤਾਂ ਉਸ ਦਾ ਮੋਟਰਸਾਈਕਲ ਟਰਾਲੀ ਪਿੱਛੇ ਵੱਜਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ ਸੀ। ਜਿਸ ਨੂੰ ਰਾਹਗੀਰਾਂ ਵੱਲੋਂ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ ਸੀ ਪਰ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ। ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਲੋਕ ਉਸਨੂੰ ਹਸਪਤਾਲ ’ਚ ਲੈ ਕੇ ਗਏ ਤਾਂ ਉਸ ਨੂੰ ਡਾਕਟਰ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਆਪਣੀ ਮਾਂ ਨਾਲ ਰਹਿ ਕੇ ਆਪਣੀ ਮਾਂ ਦਾ ਇਕੱਲਾ ਹੀ ਸਹਾਰਾ ਆਯੂਸ਼ ਦੂਨੀਆਂ ਤੋਂ ਅਲਵਿਦਾ ਹੋਣ ਤੇ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਮਾਂ ਦਾ ਕਹਿਣਾ ਹੈ ਕਿ ਦੈਤ ਰੂਪੀ ਟਰਾਲੀ ਨੇ ਉਸਦਾ ਪੁੱਤਰ ਉਸ ਕੋਲੋਂ ਖੋਹ ਲਿਆ ਹੈ।