ਮੁਫਤ ਮੈਡੀਕਲ ਕੈਂਪ ਦਾ 250 ਤੋਂ ਵੱਧ ਮਰੀਜ਼ਾਂ ਨੇ ਲਿਆ ਲਾਹਾ
ਮੁਫਤ ਮੈਡੀਕਲ ਕੈਂਪ ’ਚ 250 ਤੋਂ ਵੱਧ ਮਰੀਜ਼ਾਂ ਨੇ ਲਿਆ ਲਾਹਾ
Publish Date: Tue, 03 Mar 2026 06:19 PM (IST)
Updated Date: Tue, 03 Mar 2026 06:23 PM (IST)

--ਅਗਲਾ ਮੁਫਤ ਮੈਡੀਕਲ ਕੈਂਪ 29 ਨੂੰ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਇਤਿਹਾਸਿਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਚੱਲ ਰਹੇ ਗੁਰੂ ਹਰਿਗੋਬਿੰਦ ਹਸਪਤਾਲ ਵੱਲੋਂ ਦਾਨੀ ਸੱਜਣ ਅਜੀਤ ਸਿੰਘ ਵਿਰਕ, ਉਨ੍ਹਾਂ ਦੇ ਸਪੁੱਤਰ ਮਹਿੰਦਰਪਾਲ ਸਿੰਘ ਵਿਰਕ ਤੇ ਮਿੱਤਰਪਾਲ ਸਿੰਘ ਵਿਰਕ ਵੱਲੋਂ ਮਾਤਾ ਸਤਵੰਤ ਕੌਰ ਦੀ ਯਾਦ ’ਚ ਸਹਿਯੋਗ ਨਾਲ ਮੁਫ਼ਤ ਮੈਡੀਕਲ ਤੇ ਅੱਖਾਂ ਦੇ ਆਪ੍ਰੇਸ਼ਨ ਕੈਂਪ ਗੁਰਦੁਆਰਾ ਗੁਰੂ ਤੇਗ ਬਹਾਦਰ ਰਾਜ ਨਗਰ ਬਸਤੀ ਬਾਵਾ ਖੇਲ ਵਿਖੇ ਲਗਾਇਆ ਗਿਆ। ਕੈਂਪ ’ਚ ਅੱਖਾਂ, ਦੰਦਾਂ, ਬਲੱਡ ਪ੍ਰੈਸ਼ਰ, ਸ਼ੂਗਰ, ਦਿਲ ਤੇ ਹੱਡੀਆਂ ਦੇ 250 ਤੋਂ ਵੱਧ ਮਰੀਜ਼ਾਂ ਦੀ ਜਾਂਚ ਕਰਕੇ ਦਵਾਈਆਂ ਮੁਫਤ ਦਿੱਤੀਆਂ ਗਈਆਂ। ਅੱਖਾਂ ਦੇ 50 ਮਰੀਜ਼ਾਂ ਦੇ ਇਸ ਹਫਤੇ ’ਚ ਟਾਂਕਾ ਰਹਿਤ ਆਪ੍ਰੇਸ਼ਨ ਕਰਕੇ ਲੈਨਜ਼ ਮੁਫਤ ਪਾਏ ਜਾਣਗੇ। ਹਸਪਤਾਲ ਪ੍ਰਬੰਧਕ ਕਮੇਟੀ ਦੇ ਰਾਜਬੀਰ ਸਿੰਘ ਬਾਜਵਾ ਤੇ ਹਰਸ਼ਰਨ ਸਿੰਘ ਚੀਮਾ ਨੇ ਸਮੂਹ ਵਿਰਕ ਪਰਿਵਾਰ ਦਾ ਧੰਨਵਾਦ ਕੀਤਾ। ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ ਨੇ ਦੱਸਿਆ ਕਿ ਮੈਨੇਜਿੰਗ ਡਾਇਰੈਕਟਰ ਸਰਬਜੀਤ ਸਿੰਘ ਕਾਲੜਾ ਤੇ ਵਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਗੁਰੂ ਹਰਿਗੋਬਿੰਦ ਹਸਪਤਾਲ ਦੇ ਸਹਿਯੋਗ ਨਾਲ 29 ਮਾਰਚ ਨੂੰ ਮੁਫਤ ਮੈਡੀਕਲ ਚੈੱਕਅਪ ਤੇ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲਗਾਇਆ ਜਾਵੇਗਾ। ਅੱਜ ਦੇ ਮੈਡੀਕਲ ਕੈਂਪ ’ਚ ਹਸਪਤਾਲ ਦੇ ਟਰੱਸਟੀ ਤੇ ਗੁਰਦੁਆਰਾ ਸਾਹਿਬ ਦੇ ਮੈਂਬਰ ਰਾਜਬੀਰ ਸਿੰਘ ਬਾਜਵਾ, ਹਰਸ਼ਰਨ ਸਿੰਘ ਚੀਮਾ, ਦਲਜੀਤ ਸਿੰਘ, ਜਸਵਿੰਦਰ ਸਿੰਘ, ਰਸ਼ਪਾਲ ਸਿੰਘ, ਕੁਲਬੀਰ ਸਿੰਘ, ਗੁਰਵਿੰਦਰ ਸਿੰਘ, ਸੁਖਦੇਵ ਸਿੰਘ, ਸੁਰਿੰਦਰਪਾਲ ਸਿੰਘ, ਗੁਰਵਤਾਰ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ।