ਸੈਟਰਲ ਟਾਊਨ ’ਚ ਸਮਾਗਮ ਭਲਕੇ
ਸੈਟਰਲ ਟਾਊਨ ਵਿਖੇ ਮਹੀਨਾਵਾਰ ਸਮਾਗਮ ਭਲਕੇ
Publish Date: Tue, 24 Feb 2026 06:23 PM (IST)
Updated Date: Tue, 24 Feb 2026 06:25 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਸੈਟਰਲ ਟਾਊਨ ਵਿਖੇ ਭਲਕੇ 26 ਫਰਵਰੀ ਨੂੰ ਮਹੀਨਾਵਾਰ ਵਿਸ਼ੇਸ਼ ਸਮਾਗਮ ਸ਼ਾਮ ਵੇਲੇ ਕਰਵਾਇਆ ਜਾ ਰਿਹਾ ਹੈ, ਜਿਸ ’ਚ ਭਾਈ ਤਰਨਵੀਰ ਸਿੰਘ ਰੱਬੀ ਲੁਧਿਆਣਾ ਰਾਤ 8.15 ਤੋਂ ਰਾਤ 9.30 ਵਜੇ ਤੱਕ ਤੇ ਭਾਈ ਸ਼ਨਬੀਰ ਸਿੰਘ ਦਾ ਜਥਾ ਕੀਰਤਨ ਕੀਰਤਨ ਦੀ ਹਾਜ਼ਰੀ ਭਰੇਗਾ। ਪ੍ਰਸਿੱਧ ਵਿਦਵਾਨ ਗਿਆਨੀ ਮਨਜੀਤ ਸਿੰਘ ਕਥਾ ਨਾਲ ਹਾਜ਼ਰੀ ਲਗਾਉਣਗੇ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਵਰਤਣਗੇ। ਉਪਰੋਕਤ ਜਾਣਕਾਰੀ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਪ੍ਰਮਿੰਦਰ ਸਿੰਘ ਡਿੰਪੀ ਵੱਲੋਂ ਦਿੱਤੀ ਗਈ।