ਮਹੱਲਾ ਨਿਹੰਗ ਸਿੰਘਾਂ 28 ਨੂੰ
ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮਹੱਲਾ ਨਿਹੰਗ ਸਿੰਘਾਂ 28 ਨੂੰ
Publish Date: Sat, 21 Mar 2026 06:53 PM (IST)
Updated Date: Sat, 21 Mar 2026 06:55 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਖ਼ਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਵੱਲੋਂ ਸਮੂਹ ਸਿੱਖ ਸੰਗਤਾਂ ਦੇ ਸਹਿਜੋਗ ਨਾਲ ਮਹੱਲਾ ਨਿਹੰਗ ਸਿੰਘਾਂ 28 ਮਾਰਚ ਦੁਪਹਿਰ 3 ਵਜੇ ਪਿੰਡ ਸੁਭਾਨਾ ਤੋਂ ਆਰੰਭ ਹੋ ਕੇ ਥਾਣਾ ਡਵੀਜ਼ਨ ਨੰਬਰ 7 ਗੁਰਦੁਆਰਾ ਸਾਹਿਬ ਫੇਜ਼ -1, ਪੈਟਰੋਲ ਪੰਪ ਦਯਾਨੰਦ ਚੌਕ, ਗੁਰਦਆਰਾ ਬਾਬਾ ਜੀਵਨ ਸਿੰਘ ਗੜਾ ਤੋਂ ਹੁੰਦਾ ਹੋਇਆ ਵਾਪਸ ਪਿੰਡ ਸੁਭਾਨਾ ਵਿਖੇ ਸਮਾਪਤ ਹੋਵੇਗਾ। ਪ੍ਰਬੰਧਕ ਰਾਜਵੀਰ ਸਿੰਘ ਸੁਬਾਨਾ, ਗੁਰਸੇਵਕ ਸਿੰਘ ਸੁਬਾਨਾ ਤੇ ਗੁਰਪ੍ਰੀਤ ਸਿੰਘ ਸੁਬਾਨਾ ਨੇ ਦੱਸਿਆ ਕਿ ਮਹੱਲੇ ’ਚ ਨਗਾਰੇ ਘੋੜ ਸਵਾਰ ਸਿੰਘ, ਵੱਖ-ਵੱਖ ਦੱਲ ਜਾਹੋ-ਜਲਾਲ ਨਾਲ ਸ਼ਾਮਲ ਹੋਣਗੇ। ਪ੍ਰਬੰਧਕਾਂ ਵੱਲੋਂ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ, ਅਰਵਿੰਦਰ ਪਾਲ ਸਿੰਘ, ਹਰਪ੍ਰੀਤ ਸਿੰਘ ਨੂੰ ਸੱਦਾ ਪੱਤਰ ਦਿੱਤਾ ਗਿਆ।