ਮੋਗਾ ਰੈਲੀ ਕਰੇਗੀ ਪੰਜਾਬ ’ਚ ਬਦਲਾਅ ਦਾ ਆਗ਼ਾਜ਼ : ਸ਼ਰਮਾ
-ਮੋਗਾ ’ਚ ਹੋਣ ਵਾਲੀ
Publish Date: Sat, 07 Mar 2026 11:25 PM (IST)
Updated Date: Sat, 07 Mar 2026 11:30 PM (IST)
-ਮੋਗਾ ’ਚ ਹੋਣ ਵਾਲੀ ਰੈਲੀ ਦੀ ਤਿਆਰੀਆਂ ਦਾ ਲਿਆ ਗਿਆ ਜਾਇਜ਼ਾ
ਜਾਸ, ਜਲੰਧਰ : 14 ਮਾਰਚ ਨੂੰ ਮੋਗਾ ’ਚ ਹੋਣ ਵਾਲੀ ਰੈਲੀ ਨੂੰ ਲੈ ਕੇ ਭਾਜਪਾ ਨੇ ਬੈਠਕ ਦਾ ਪ੍ਰਬੰਧ ਕੀਤਾ, ਜਿਸ ਦੀ ਪ੍ਰਧਾਨਗੀ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕੀਤੀ। ਇਸ ਰੈਲੀ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਖਾਸ ਤੌਰ 'ਤੇ ਮੋਗਾ ਪੁੱਜਣਗੇ। ਬੈਠਕ ’ਚ ਭਾਜਪਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅਹੁਦੇਦਾਰਾਂ ਨਾਲ ਵਿਸਥਾਰ ’ਚ ਚਰਚਾ ਕਰਦਿਆਂ ਮੋਗਾ ’ਚ ਹੋਣ ਵਾਲੀ ਰੈਲੀ ਦੀ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਹ ਰੈਲੀ ਪੰਜਾਬ ਦੀ ਸਿਆਸਤ ’ਚ ਇਕ ਅਹਿਮ ਮੀਲ ਦਾ ਪੱਥਰ ਸਾਬਤ ਹੋਵੇਗੀ ਤੇ ਬਦਲਾਅ ਦਾ ਆਗ਼ਾਜ਼ ਕਰੇਗੀ। ਸ਼ਰਮਾ ਨੇ ਕਿਹਾ ਕਿ ਪਾਰਟੀ ਦੇ ਸਾਰੇ ਮੁਲਾਜ਼ਮ ਇਸ ਨੂੰ ਇਤਿਹਾਸਕ ਬਣਾਉਣ ਲਈ ਪੂਰੀ ਮਿਹਨਤ ਤੇ ਸਮਰਪਣ ਨਾਲ ਕੰਮ ਕਰਨ। ਅੱਜ ਸੂਬਾ ਜਿਨ੍ਹਾਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਉਨ੍ਹਾਂ ’ਚ ਵਧਦੇ ਨਸ਼ੇ, ਗੈਂਗਸਟਰਵਾਦ, ਬੇਰੁਜ਼ਗਾਰੀ ਅਤੇ ਅਮਨ-ਕਾਨੂੰਨ ਦੇ ਵਿਗੜਦੇ ਹਾਲਾਤ ਮੁੱਖ ਹਨ। ਭਾਜਪਾ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਲੋਕਾਂ ਦਰਮਿਆਨ ਮਜ਼ਬੂਤੀ ਨਾਲ ਖੜ੍ਹੀ ਹੈ।
ਬੈਠਕ ’ਚ ਖਾਸ ਤੌਰ 'ਤੇ ਸੂਬਾਈ ਮੁੱਖ ਸਕੱਤਰ ਰਾਕੇਸ਼ ਰਾਠੌਰ, ਸਾਬਕਾ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ, ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ, ਜਗਬੀਰ ਬਰਾੜ, ਸਰਬਜੀਤ ਸਿੰਘ ਮੱਕੜ, ਕਰਮਜੀਤ ਕੌਰ ਚੌਧਰੀ, ਸਾਬਕਾ ਸੂਬਾ ਮੀਤ ਪ੍ਰਧਾਨ ਰਾਜੇਸ਼ ਬਾਘਾ, ਅਨਿਲ ਸੱਚਰ, ਸਾਬਕਾ ਜ਼ਿਲ੍ਹਾ ਪ੍ਰਧਾਨ ਰਮਨ ਪੱਬੀ, ਰਵੀ ਮਹਿੰਦਰੂ, ਦੀਵਾਨ ਅਮਿਤ ਅਰੋੜਾ, ਅਮਰਜੀਤ ਸਿੰਘ ਅਮਰੀ, ਅਮਿਤ ਤਨੇਜਾ, ਵਿਪਿਨ ਸੱਭਰਵਾਲ, ਕੌਂਸਲਰ ਪਤੀ ਦੇ ਅਮਿਤ ਸਿੰਘ ਸੰਧਾ, ਤਰਵਿੰਦਰ ਸੋਈ, ਭਗਵੰਤ ਪ੍ਰਭਾਕਰ, ਹਰੀਸ਼ ਢੱਲ, ਕੌਂਸਲਰ ਰਾਜੀਵ ਢੀਂਗਰਾ ਤੇ ਮਨਜੀਤ ਸਿੰਘ ਟੀਟੂ, ਅਸ਼ੋਕ ਚੱਢਾ ਸਮੇਤ ਚਾਰਾਂ ਵਿਧਾਨ ਸਭਾ ਖੇਤਰਾਂ ਦੇ ਇੰਚਾਰਜ, ਵੱਖ-ਵੱਖ ਮੋਰਚਿਆਂ ਤੇ ਸੈੱਲਾਂ ਦੇ ਅਹੁਦੇਦਾਰ ਹਾਜ਼ਰ ਰਹੇ।