ਮੋਬਾਈਲ ’ਚ ਲੜਕੀ ਦੀ ਫੋਟੋ ਰੱਖਣ ’ਤੇ ਨੌਜਵਾਨ ਨੂੰ ਪੇਸ਼ਾਬ ਪਿਆਇਆ
26 ਮਾਰਚ ਦੀ ਹੈ
Publish Date: Tue, 14 Apr 2026 08:28 PM (IST)
Updated Date: Tue, 14 Apr 2026 08:30 PM (IST)
26 ਮਾਰਚ ਦੀ ਹੈ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੀ ਘਟਨਾ
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਦਰਜ, ਤਿੰਨ ਗ੍ਰਿਫਤਾਰ
ਜਾਸੰ, ਜੈਪੁਰ : ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ’ਚ ਮੋਬਾਈਲ ’ਚ ਲੜਕੀ ਦੀ ਫੋਟੋ ਰੱਖਣ ਦੇ ਦੋਸ਼ ’ਚ ਨੌਜਵਾਨ ਨਾਲ ਕੁੱਟਮਾਰ ਕਰਕੇ ਜ਼ਬਰੀ ਪੇਸ਼ਾਬ ਪਿਆਇਆ ਗਿਆ। ਮੁਲਜ਼ਮਾਂ ਨੇ ਨੌਜਵਾਨ ਦਾ ਮੂੰਹ ਕਾਲਾ ਕਰਕ ਗੰਦ ਵੀ ਖੁਆਇਆ। ਨੌਜਵਾਨ ਦੇ ਵਾਲ ਵੀ ਕੱਟੇ ਗਏ। ਪੁਲਿਸ ਨੇ ਮੰਗਲਵਾਰ ਨੂੰ 3 ਮੁਲਜ਼ਮਾਂ ਨੂੰ ਫੜਿਆ ਹੈ। ਉੱਧਰ 2 ਹੋਰ ਮੁਲਜ਼ਮ ਫਰਾਰ ਹਨ। ਘਟਨਾ 26 ਮਾਰਚ ਦੀ ਹੈ। ਮੁਲਜ਼ਮਾਂ ਨੇ ਪੂਰੇ ਘਟਨਾਕ੍ਰਮ ਦਾ ਮੋਬਾਈਲ ਤੋਂ ਵੀਡੀਓ ਬਣਾਇਆ ਸੀ। ਇਹ ਵੀਡੀਓ ਹੁਣ ਸਾਹਮਣੇ ਆਇਆ ਹੈ।
ਬਾੜਮੇਰ ਵਧੀਕ ਜ਼ਿਲ੍ਹਾ ਪੁਲਿਸ ਸੁਪਰਡੈਂਟ ਨਿਤੇਸ਼ ਆਰਿਆ ਨੇ ਦੱਸਿਆ ਕਿ ਨੌਜਵਾਨ ’ਤੇ ਪਿੰਡ ਦੀਆਂ ਲੜਕੀਆਂ ਦੇ ਫੋਟੋ ਮੋਬਾਈਲ ’ਚ ਰੱਖਣ ਦਾ ਦੋਸ਼ ਲਗਾਉਂਦੇ ਹੋਏ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ’ਚ ਸਾਹਮਣੇ ਆਇਆ ਕਿ ਨੌਜਵਾਨ ਵ੍ਹਟਸਐਪ ’ਤੇ ਕਿਸੇ ਲੜਕੀ ਨਾਲ ਗੱਲ ਕਰਦਾ ਸੀ, ਜਿਸ ਦੀ ਫੋਟੋ ਉਸ ਦੇ ਮੋਬਾਈਲ ’ਚ ਮਿਲੀ ਹੈ, ਜਿਸ ਨਾਲ ਲੜਕੀ ਦੇ ਪਰਿਵਾਰਕ ਮੈਂਬਰ ਤੇ ਪਿੰਡ ਵਾਲੇ ਨਾਰਾਜ਼ ਸਨ। ਵੀਡੀਓ 43 ਸੈਕਿੰਡ ਦਾ ਹੈ, ਜਿਸ ’ਚ ਨੌਜਵਾਨ ਜ਼ਮੀਨ ’ਤੇ ਬੈਠਾ ਹੈ। ਉਸ ਦਾ ਮੂੰਹ ਕਾਲਾ ਕੀਤਾ ਗਿਆ ਹੈ। ਇਸ ਦੌਰਾਨ ਕੁਝ ਲੋਕ ਉਸ ਨੂੰ ਜ਼ਬਰਦਸਤੀ ਗੰਦਗੀ ਖਾਣ ਲਈ ਕਹਿ ਰਹੇ ਹਨ। ਨੌਜਵਾਨ ਨਾਂਹ ਕਰਦੇ ਹੋਏ ਉਲਟੀ ਕਰਦਾ ਹੋਇਆ ਨਜ਼ਰ ਆਉਂਦਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।