ਵਿਧਾਇਕਾ ਮਾਨ ਨੇ ਵਿਕਾਸ ਕੰਮ ਕਰਵਾਉਣ ਲਈ ਦਿੱਤੇ ਨਿਰਦੇਸ਼
ਵਿਧਾਇਕਾ ਮਾਨ ਨੇ ਐੱਮਸੀ ਦਫਤਰ ’ਚ ਅਧਿਕਾਰੀਆ ਨਾਲ ਕੀਤੀ ਮੀਟਿੰਗ
Publish Date: Fri, 16 Jan 2026 08:24 PM (IST)
Updated Date: Fri, 16 Jan 2026 08:27 PM (IST)

ਤਜਿੰਦਰ ਕੁਮਾਰ ਪੰਜਾਬੀ ਜਾਗਰਣ, ਨੂਰਮਹਿਲ/ਬਿਲਗਾ : ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਸਾਫ ਸਫਾਈ ਤੇ ਸੀਵਰੇਜ ਸਬੰਧੀ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਨਗਰ ਕੌਂਸਲ ਨੂਰਮਹਿਲ ਦੇ ਈਓ, ਪਾਵਰਕਾਮ ਦੇ ਐਕਸੀਅਨ, ਤਹਿਸੀਲ ਦਫਤਰ ਦੇ ਪਟਵਾਰੀ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਸਬੰਧਤ ਅਧਿਕਾਰੀਆ ਤੇ ਮੁਲਾਜ਼ਮਾਂ ਨੂੰ ਆਉਣ ਵਾਲੇ 15 ਦਿਨਾਂ ਤੱਕ ਸ਼ਹਿਰ ਦੀ ਸਾਫ ਸਫਾਈ ਕਰਾਉਣ ਅਤੇ ਪੰਜਾਬ ਸਰਕਾਰ ਵੱਲੋਂ 7 ਕਰੋੜ ਦੀ ਲਾਗਤ ਨਾਲ ਸ਼ਹਿਰ ਦੇ ਆਲੇ ਦੁਆਲੇ ਦੀਆਂ ਸੜਕਾਂ ਚੌੜੀਆ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ ਹਨ। ਮਿਊਂਸੀਪਲ ਕਮੇਟੀ ਦਫਤਰ ਵਿਖੇ ਕੂੜਾ ਢੋਣ ਵਾਲੀਆ ਰੇਹੜੀਆਂ ਦੀ ਮੁਰੰਮਤ ਕਰਵਾਉਣ, ਨਵੇਂ ਵਹੀਕਲ ਖਰੀਦਣ ਅਤੇ ਲਗਭਗ 15 ਹੋਰ ਸਫਾਈ ਮੁਲਾਜ਼ਮਾਂ ਦੀ ਭਰਤੀ ਕਰਨਾ ਦਾ ਪ੍ਰਸਤਾਵ ਈਓ ਸਾਹਿਬ ਸਾਹਮਣੇ ਰੱਖਿਆ। ਇਸ ਤੋਂ ਬਾਅਦ ਕੱਚੇ ਮਕਾਨਾਂ ਵਾਲੇ 58 ਪਰਿਵਾਰਾਂ ਨੂੰ ਢਾਈ-ਢਾਈ ਲੱਖ ਰੁਪਏ ਦੇ ਅਥਾਰਟੀ ਲੈਟਰ ਵੰਡੇ ਗਏ। ਰਾਜ ਜਰਨਲ ਸਟੋਰ ਦੇ ਮਾਲਕ ਪਾਰਸ, ਤਰੁਨ ਨੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਜੁਆਇਨ ਕੀਤੀ। ਇਸ ਮੌਕੇ ਮਾਰਕੀਟ ਕਮੇਟੀ ਨੂਰਮਹਿਲ ਦੇ ਚੇਅਰਮੈਨ ਲਖਵੀਰ ਸਿੰਘ, ਰਾਜੀਵ ਮਿਸਰ ਐੱਮਸੀ, ਰਾਕੇਸ਼ ਕੁਮਾਰ ਅਰੋੜਾ ਸਿਟੀ ਪ੍ਰਧਾਨ ਨੂਰਮਹਿਲ, ਮਨੋਜ ਬਤਰਾ ਬਲਾਕ ਪ੍ਰਧਾਨ ਨੂਰਮਹਿਲ, ਰਜਨੀਸ਼ ਬੱਬਰ ਕੋਆਰਡੀਨੇਟਰ ਨੂਰਮਹਿਲ, ਰਾਕੇਸ਼ ਸ਼ਰਮਾ ਸ਼ੋਸ਼ਲ ਮੀਡੀਆ ਇੰਚਾਰਜ ਨੂਰਮਹਿਲ, ਦਵਿੰਦਰ ਸੰਧੂ, ਬਲਵੀਰ ਸਿੰਘ ਚੀਮਾ, ਸੰਦੀਪ ਸ਼ਾਲੂ ਤਕਿਆਰ ,ਅਮਿਤ ਗੋਇਲ, ਸਾਹਿਲ ਮੈਹਨ, ਰਾਜੂ ਉਪਲ, ਮਨੀਸ਼ ਕੁਮਾਰ, ਮੋਨੂ ਗਿੱਲ, ਸੰਚੂ ਵਧਵਾ, ਰਿੰਕੂ ਵਰਮਾ, ਸੰਦੀਪ ਬੱਤਰਾ, ਸਿਵਮ ਸੇਤੀਆ, ਨਰਿੰਦਰ ਕੌਰ ਆਦਿ ਹਾਜ਼ਰ ਸਨ।