ਕੋਟਲੀ ਨੇ ਪੁਲ ’ਤੇ ਸੜਕ ਦਾ ਮਾਮਲਾ ਉਠਾਇਆ
ਵਿਧਾਇਕ ਕੋਟਲੀ ਨੇ ਆਦਮਪੁਰ ਦੇ ਪੁਲ ’ਤੇ ਸੜਕ ਦਾ ਮਾਮਲਾ ਵਿਧਾਨ ਸਭਾ ’ਚ ਉਠਾਇਆ
Publish Date: Wed, 11 Mar 2026 08:23 PM (IST)
Updated Date: Wed, 11 Mar 2026 08:27 PM (IST)

-ਪੀਡਬਲਊਡੀ ਮੰਤਰੀ ਨੇ ਦਿੱਤਾ ਭਰੋਸਾ-ਜੂਨ ਮਹੀਨੇ ਸ਼ੁਰੂ ਹੋਵੇਗਾ ਕੰਮ ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਪਿਛਲੇ 10 ਸਾਲਾਂ ਤੋਂ ਲਟਕਦੇ ਆਦਮਪੁਰ ਦੇ ਪੁਲ ’ਤੇ ਹੁਸ਼ਿਆਰਪੁਰ ਤੱਕ ਜਾਂਦੀ ਸੜਕ ਦਾ ਮਾਮਲਾ ਸਰਕਾਰ ਦੇ ਸਾਹਮਣੇ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਜ਼ਿੰਮੇਵਾਰੀ ਨਿਭਾਉਦਿਆਂ ਪੰਜਾਬ ਦੀ ਵਿਧਾਨ ਸਭਾ ’ਚ ਜ਼ੋਰਦਾਰ ਢੰਗ ਨਾਲ ਉਠਾਇਆ। ਵਿਧਾਇਕ ਕੋਟਲੀ ਨੇ ਵਿਧਾਨ ਸਭਾ ’ਚ ਕਿਹਾ ਕਿ 2016 ’ਚ ਇਹ ਕੰਮ ਸ਼ੁਰੂ ਹੋਇਆ ਸੀ ਪਰ ਹਾਲੇ ਤੱਕ ਪੂਰਾ ਨਹੀਂ ਹੋਇਆ, ਕਿਉਂ ਨਹੀਂ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ, ਉਨ੍ਹਾਂ ਦੱਸਿਆ ਕਿ ਆਦਮਪੁਰ ’ਤੇ ਇੱਥੋਂ ਲੰਘਣ ਵਾਲੇ ਲੋਕ ਸੰਤਾਪ ਭੁਗਤ ਰਹੇ ਹਨ। ਵਿਧਾਇਕ ਕੋਟਲੀ ਨੇ ਪਹਿਲਾਂ ਵੀ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਸੀ ਤੇ ਵਿਧਾਨ ਸਭਾ ’ਚ ਮੁੱਦਾ ਉਠਾਇਆ ਤੇ ਧਰਨੇ ਵੀ ਲਾਏ ਤਾਂ ਸ਼ਹਿਰ ’ਚ ਸੜਕ ਦਾ ਕੰਮ ਹੋਇਆ ਸੀ ਪਰ ਪੁਲ ਦਾ ਕੰਮ ਅਧੂਰਾ ਹੀ ਰਿਹਾ। ਲੋਕ ਸਭਾ ਚੋਣਾਂ ’ਚ ਮੁੱਖ ਮੰਤਰੀ ਵੀ ਵੋਟਾਂ ਲੈਣ ਆਏ ਭਰੋਸੇ ਨਾਲ ਹੀ ਸਾਰ ਗਏ। ਅੱਜ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੂੰ ਵਿਧਾਨ ਸਭਾ ’ਚ ਪੀਡਬਲਯੂਡੀ ਮੰਤਰੀ ਹਰਭਜਨ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਪੁਲ ’ਤੇ ਸੜਕ ਦਾ ਕੰਮ ਜੂਨ ਮਹੀਨੇ ’ਚ ਸ਼ੁਰੂ ਹੋਵੇਗਾ ਤਾਂ ਵਿਧਾਇਕ ਕੋਟਲੀ ਨੇ ਮੰਤਰੀ ਦੇ ਇਸ ਭਰੋਸੇ ਤੇ ਗੰਭੀਰ ਮੁੱਦੇ ’ਤੇ ਬੋਲਣ ਲਈ ਸਮਾਂ ਦੇਣ ਲਈ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਧੰਨਵਾਦ ਕੀਤਾ।