2 ਘੰਟਿਆਂ ’ਚ ਲੱਭੀ ਲਾਪਤਾ ਨਾਬਾਲਿਗਾ
ਜਾਸ, ਜਲੰਧਰ : ਬਸਤੀ
Publish Date: Sat, 21 Mar 2026 10:43 PM (IST)
Updated Date: Sat, 21 Mar 2026 10:46 PM (IST)
ਜਾਸ, ਜਲੰਧਰ : ਬਸਤੀ ਸ਼ੇਖ ਸਥਿਤ ਸੰਤ ਨਗਰ ਇਲਾਕੇ ’ਚ ਇਕ ਨਾਬਾਲਿਗ ਕੁੜੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ। ਕੁੜੀ ਦੀ ਮਾਂ ਕਾਜਲ ਦੇਵੀ, ਪਤੀ ਨਰੇਸ਼ ਨੇ ਤੁਰੰਤ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਆਪਣੀ ਧੀ ਨੂੰ ਲੱਭਣ ਦੀ ਅਪੀਲ ਕੀਤੀ। ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਬਿਨਾਂ ਕਿਸੇ ਦੇਰੀ ਦੇ ਕਾਰਵਾਈ ਸ਼ੁਰੂ ਕਰ ਦਿੱਤੀ। ਥਾਣੇ ਦੇ ਇੰਚਾਰਜ ਦੀ ਅਗਵਾਈ ’ਚ ਟੀਮ ਨੇ ਆਸ-ਪਾਸ ਦੇ ਇਲਾਕਿਆਂ ’ਚ ਤਲਾਸ਼ੀ ਮੁਹਿੰਮ ਚਲਾਈ। ਪੁਲਿਸ ਦੀ ਮੁਸਤੈਦੀ ਤੇ ਤੇਜ਼ ਕਾਰਵਾਈ ਕਾਰਨ ਸਿਰਫ਼ ਦੋ ਘੰਟਿਆਂ ’ਚ ਕੁੜੀ ਦਾ ਪਤਾ ਲਾ ਲਿਆ ਗਿਆ। ਬਰਾਮਦਗੀ ਮਗਰੋਂ ਪੁਲਿਸ ਨੇ ਨਾਬਾਲਿਗ ਨੂੰ ਸੁਰੱਖਿਅਤ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ। ਧੀ ਦੇ ਸੁਰੱਖਿਅਤ ਮਿਲਣ 'ਤੇ ਪਰਿਵਾਰ ਨੇ ਸੁੱਖ ਦਾ ਸਾਹ ਲਿਆ ਤੇ ਪੁਲਿਸ ਦਾ ਧੰਨਵਾਦ ਕੀਤਾ।