ਸ਼ਰਾਰਤੀ ਅਨਸਰਾਂ ਵੱਲੋਂ ਗੁਟਕਾ ਸਾਹਿਬ ਦੀ ਬੇਅਦਬੀ
ਸ਼ਰਾਰਤੀ ਅਨਸਰਾਂ ਵੱਲੋਂ ਗੁਟਕਾ ਸਾਹਿਬ ਦੀ ਬੇਅਦਬੀ
Publish Date: Sun, 01 Feb 2026 09:18 PM (IST)
Updated Date: Mon, 02 Feb 2026 04:16 AM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਰਾਸ਼ਟਰੀ ਮਾਰਗ ਸਥਿਤ ਟੀ-ਪੁਆਇੰਟ ਨੇੜੇ ਪੈਂਦੀ ਪੁਲੀ ਤੋਂ ਲੈ ਕੇ ਮਨਜੀਤ ਸਿੰਘ ਦੀ ਵਰਕਸ਼ਾਪ ਤੱਕ ਕਿਸੇ ਸ਼ਰਾਰਤੀ ਵੱਲੋਂ ਬੇਅਦਬੀ ਕਰਨ ਦੀ ਨੀਅਤ ਨਾਲ ਗੁਟਕਾ ਸਾਹਿਬ ਜੀ ਦੇ ਅੰਗ ਪਾੜ ਕੇ ਸੁੱਟੇ ਜਾਣ ਦੀ ਸੂਚਨਾ ਹੈ। ਗੁਰਸ਼ਰਨ ਸਿੰਘ ਐੱਸਐੱਚਓ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੋਟੇ ਅੰਦਾਜ਼ੇ ਮੁਤਾਬਕ ਬੀਤੇ ਇਕ-ਦੋ ਦਿਨ ਪਹਿਲਾਂ ਹੀ ਕਿਸੇ ਸ਼ਰਾਰਤੀ ਅਨਸਰ ਵੱਲੋਂ ਗੁਟਕਾ ਸਾਹਿਬ ਜੀ ਦੇ ਅੰਗ ਪਾੜ ਕੇ ਸੁੱਟੇ ਗਏ ਹਨ। ਮਨਜੀਤ ਸਿੰਘ ਦੀ ਵਰਕਸ਼ਾਪ ’ਚ ਕੰਮ ਕਰਨ ਵਾਲੇ ਲੜਕਿਆਂ ਨੂੰ ਵੀ ਗੁਟਕਾ ਸਾਹਿਬ ਦੇ ਅੰਗ ਸੜਕ ਤੋਂ ਮਿਲੇ ਸਨ ਜੋ ਉਨ੍ਹਾਂ ਚੁੱਕ ਕੇ ਪਾਣੀ ਵਾਲੀ ਗਲਾਸੀ ’ਚ ਪਾ ਦਿੱਤੇ ਤੇ ਵਰਕਸ਼ਾਪ ਵਾਲਿਆਂ ਨੇ ਇਸ ਮਾਮਲੇ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ। ਇਕ ਫਰਵਰੀ ਨੂੰ ਇਕ ਟਰੈੱਕਟਰ ਮਕੈਨਿਕ ਦੀ ਨਜ਼ਰ ਫਟੇ ਹੋਏ ਅੰਗਾਂ ’ਤੇ ਪਈ ਤਾਂ ਉਸ ਨੇ ਸਤਿਕਾਰ ਨਾਲ ਜਿੱਥੇ ਅੰਗਾਂ ਨੂੰ ਸੰਭਾਲਿਆ ਉੱਥੇ ਵਰਕਸ਼ਾਪ ਵਾਲਿਆਂ ਨੂੰ ਵੀ ਹੋਰ ਅੰਗ ਲੱਭਣ ਲਈ ਨਾਲ ਲਾ ਲਿਆ ਤੇ ਸਭ ਦੀ ਕੋਸ਼ਿਸ਼ ਸਦਕਾ ਕਈ ਹੋਰ ਫਟੇ ਹੋਏ ਅੰਗ ਵੀ ਮਿਲ ਗਏ। ਮੌਕੇ ’ਤੇ ਇਕੱਠੇ ਹੋਏ ਲੋਕਾਂ ’ਚੋਂ ਕਿਸੇ ਨੇ 112 ਨੰਬਰ ’ਤੇ ਸੂਚਨਾ ਦਿੱਤੀ ਤੇ ਕੁਝ ਹੀ ਸਮੇਂ ’ਚ 112 ਨੰਬਰ ਵਾਲੀ ਫੋਰਸ ਦੇ ਨਾਲ-ਨਾਲ ਸਥਾਨਕ ਥਾਣੇ ਦੀ ਪੁਲਿਸ ਵੀ ਪਹੁੰਚ ਗਈ ਤੇ ਉਨਾਂ ਵੱਲੋਂ ਵੀ ਪੱਤਰਿਆਂ ਦੀ ਭਾਲ ਕੀਤੀ ਗਈ। ਐੱਸਐੱਚਓ ਵੱਲੋਂ ਕਿਹਾ ਗਿਆ ਕਿ ਟੀ-ਪੁਆਇੰਟ ਤੋਂ ਲੈ ਕੇ ਸੁਲਤਾਨਪੁਰ ਵਾਲੇ ਫਾਟਕ ਤੱਕ ਭਾਲ ਕੀਤੀ ਜਾਵੇਗੀ। ਮੌਕੇ ’ਤੇ ਸੁਖਜੀਤ ਸਿੰਘ ਖੋਸੇ ਪ੍ਰਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਤੇ ਕਈ ਹੋਰ ਵੀ ਪਹੁੰਚ ਗਏ, ਜਿਨ੍ਹਾਂ ਵੱਲੋਂ ਸ਼ਰਾਰਤੀ ਅਨਸਰਾਂ ਦੀ ਨਿੰਦਿਆ ਕੀਤੀ ਗਈ ਤੇ ਮੰਗ ਕੀਤੀ ਗਈ ਕਿ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਸਥਾਨਕ ਥਾਣੇ ਦੀ ਪੁਲਿਸ ਵੱਲੋਂ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਕਰਦਿਆਂ ਸ਼ਰਾਰਤੀ ਅਨਸਰਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮੌਕੇ ’ਤੇ ਦਰਸ਼ਨ ਸਿੰਘ ਪੇਟੀਆਂ ਵਾਲੇ, ਆਤਮਾ ਸਿੰਘ ਜਲਾਲਪੁਰ, ਡਾ. ਜਗਜੀਤ ਸਿੰਘ ਜੱਜ, ਫੁੱਮ੍ਹਣ ਸਿੰਘ, ਮਨਜੀਤ ਸਿੰਘ, ਦਰਬਾਰਾ ਸਿੰਘ, ਅਮ੍ਰਿਤਪਾਲ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਪ੍ਰਮਿੰਦਰ ਸਿੰਘ, ਬਲਕਾਰ ਸਿੰਘ ਜਲਾਲਪੁਰ, ਗੁਰਮੇਜ ਲੱਡਾ, ਅਮਰੀਕ ਸਿੰਘ ਖੋਸਾ ਤੇ ਦਿਲਬਾਗ ਸਿੰਘ ਰਾਈ ਵਾਲ ਵੀ ਮੌਜੂਦ ਸਨ।