ਨਾਬਾਲਗ ਲੜਕੀ ਨਾਲ ਜਬਰ-ਜਨਾਹ
ਨਬਾਲਗ ਲੜਕੇ ਨੇ ਨਬਾਲਗ ਲੜਕੀ ਨਾਲ ਕੀਤਾ ਜਬਰਜਨਾਹ
Publish Date: Tue, 20 Jan 2026 09:58 PM (IST)
Updated Date: Tue, 20 Jan 2026 10:00 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਥਾਣਾ ਇਕ ਅਧੀਨ ਆਉਂਦੇ ਇਲਾਕੇ ’ਚ ਰਹਿ ਰਹੀ ਨਾਬਾਲਗ ਲੜਕੀ ਨਾਲ ਨਾਬਾਲਗ ਲੜਕੇ ਵੱਲੋਂ ਜਬਰ-ਜਨਾਹ ਕੀਤਾ ਗਿਆ। ਇਸ ਸਬੰਧੀ ਪੀੜਤ ਨਬਾਲਗ ਲੜਕੀ ਵੱਲੋਂ ਆਪਣੇ ਮਾਤਾ-ਪਿਤਾ ਨੂੰ ਜਾਣਕਾਰੀ ਦੇਣ ਉਪਰੰਤ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਪੀੜਤ ਲੜਕੀ ਵੱਲੋਂ ਬਿਆਨ ਦਿੱਤੇ ਗਏ ਹਨ ਕਿ ਉਹ ਘਰ ਦੀ ਛੱਤ ਉੱਪਰ ਖੇਡ ਰਹੀ ਸੀ ਤਾਂ ਉਸੇ ਦੌਰਾਨ ਘਰ ਦੇ ਨਜ਼ਦੀਕ ਹੀ ਰਹਿ ਰਹੇ ਨਾਬਾਲਗ ਲੜਕੇ ਵੱਲੋਂ ਉਸ ਨਾਲ ਜਬਰ-ਜਨਾਹ ਕਰਨ ਲਈ ਦਬਾਅ ਬਣਾਇਆ ਪਰ ਉਸ ਵੱਲੋਂ ਸਹਿਮਤੀ ਨਾ ਪ੍ਰਗਟਾਉਣ ਕਰਕੇ ਪਹਿਲਾਂ ਕੁੱਟਮਾਰ ਕੀਤੀ ਤੇ ਫਿਰ ਜਬਰ ਜਨਾਹ ਕਰਕੇ ਫਰਾਰ ਹੋ ਗਿਆ। ਇਸ ਤਹਿਤ ਥਾਣਾ-1 ਦੀ ਪੁਲਿਸ ਵੱਲੋਂ ਨਾਬਾਲਗ ਲੜਕੇ ਵਿਰੁੱਧ ਕੇਸ ਦਰਜ ਕਰ ਕੇ ਕਾਬੂ ਕੀਤਾ ਗਿਆ ਹੈ। ਥਾਣਾ ਮੁਖੀ ਐੱਸਆਈ ਰਕੇਸ਼ ਕੁਮਾਰ ਦਾ ਕਹਿਣਾ ਹੈ ਕਿ ਦੋਵਾਂ ਦਾ ਡਾਕਟਰੀ ਮੁਆਇਨਾ ਕਰਵਾਇਆ ਗਿਆ ਹੈ ਤੇ ਦੋਵਾਂ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।