ਚਾਰ ਡਿਗਰੀ ਤੱਕ ਪੁੱਜਾ ਪਾਰਾ, ਧੁੱਪ ਖਿੜਨ ਦੇ ਬਾਵਜੂਦ ਸੀਤ ਲਹਿਰ ਜਾਰੀ
ਚਾਰ ਡਿਗਰੀ ਤੱਕ ਪਹੁੰਚਿਆ ਘੱਟੋ ਘੱਟ ਤਾਪਮਾਨ, ਧੁੱਪ ਖਿੜਨ ਦੇ ਬਾਵਜੂਦ ਸ਼ੀਤ ਲਹਿਰ ਜਾਰੀ
Publish Date: Sun, 11 Jan 2026 09:26 PM (IST)
Updated Date: Mon, 12 Jan 2026 04:18 AM (IST)

------------ਤਸਵੀਰ ਹਿੰਦੀ ਚੋਂ 21---------------- ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮੈਦਾਨੀ ਇਲਾਕਿਆਂ ’ਚ ਸਰਦੀ ਦਾ ਦੌਰ ਲਗਾਤਾਰ ਜਾਰੀ ਹੈ, ਜਿਸ ਦਾ ਅਸਰ ਸ਼ਹਿਰਾਂ ’ਚ ਵੀ ਸਾਫ਼ ਨਜ਼ਰ ਆ ਰਿਹਾ ਹੈ। ਐਤਵਾਰ ਨੂੰ ਸ਼ਹਿਰ ’ਚ ਧੁੱਪ ਤਾਂ ਖਿੜੀ ਰਹੀ, ਪਰ ਸ਼ੀਤ ਲਹਿਰ ਜਾਰੀ ਰਹੀ। ਐਤਵਾਰ ਨੂੰ ਘੱਟੋ ਘੱਟ ਤਾਪਮਾਨ 4 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 11 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਆਉਣ ਵਾਲੇ ਦਿਨਾਂ ’ਚ ਲੋਕਾਂ ਨੂੰ ਘਣੀ ਧੁੰਦ ਤੇ ਸ਼ੀਤ ਲਹਿਰ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਧੁੰਦ ਛਾਈ ਰਹਿਣ ਦੇ ਨਾਲ-ਨਾਲ ਸੀਤ ਲਹਿਰ ਵੀ ਜਾਰੀ ਰਹੇਗੀ। 14 ਜਨਵਰੀ ਤੱਕ ਸੀਤ ਲਹਿਰ ਲੋਕਾਂ ਨੂੰ ਪਰੇਸ਼ਾਨ ਕਰ ਸਕਦੀ ਹੈ। ਦ੍ਰਿਸ਼ਟਤਾ ਘੱਟ ਰਹਿਣ ਕਾਰਨ ਸੜਕ ਤੇ ਰੇਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਦਿਨ ਦੇ ਸਮੇਂ ਧੁੱਪ ਨਿਕਲਣ ਤੋਂ ਬਾਅਦ ਆਉਣ ਵਾਲੇ ਦਿਨਾਂ ’ਚ ਮੌਸਮ ਸਾਫ਼ ਹੋ ਸਕਦਾ ਹੈ, ਪਰ ਠੰਢੀ ਹਵਾਵਾਂ ਚੱਲਦੀਆਂ ਰਹਿਣਗੀਆਂ। ਮੌਸਮ ਵਿਭਾਗ ਮੁਤਾਬਕ ਪੰਜਾਬ ’ਚ ਲੋਹੜੀ ਵਾਲੇ ਦਿਨ ਮੌਸਮ ਸਾਫ਼ ਰਹੇਗਾ ਤੇ ਵਰਖਾ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਹਾਲਾਂਕਿ ਠੰਢੀ ਤੇ ਧੁੰਦ ਦਾ ਅਸਰ ਬਣਿਆ ਰਹੇਗਾ। ਦਿਨ ’ਚ ਵੀ ਠੰਢੀ ਹਵਾਵਾਂ ਕਾਰਨ ਕੰਬਕੰਪੀ ਛੁੱਟ ਰਹੀ ਹੈ। ਧੁੱਪ ਖਿੜਨ ਕਰਕੇ ਰੈਣਕ ਬਾਜ਼ਾਰ ’ਚ ਲੋਕ ਖਰੀਦਦਾਰੀ ’ਚ ਰੁੱਝੇ ਹੋਏ ਨਜ਼ਰ ਆਏ। -------------------- ਘੱਟੋ-ਘੱਟ ਤੇ ਵੱਧ ਤੋਂ ਵੱਧ ਤਾਪਮਾਨ ਦਾ ਵੇਰਵਾ ਤਰੀਕ ਘੱਟੋ-ਘੱਟ ਵੱਧ ਤੋਂ ਵੱਧ 11 ਜਨਵਰੀ 4 ਡਿਗਰੀ 11 ਡਿਗਰੀ 12 ਜਨਵਰੀ 5 ਡਿਗਰੀ 12 ਡਿਗਰੀ 13 ਜਨਵਰੀ 6 ਡਿਗਰੀ 11 ਡਿਗਰੀ 14 ਜਨਵਰੀ 7 ਡਿਗਰੀ 12 ਡਿਗਰੀ 15 ਜਨਵਰੀ 7 ਡਿਗਰੀ 12 ਡਿਗਰੀ 16 ਜਨਵਰੀ 6 ਡਿਗਰੀ 12 ਡਿਗਰੀ 17 ਜਨਵਰੀ 6 ਡਿਗਰੀ 12 ਡਿਗਰੀ