ਦਾਣਾ ਮੰਡੀ ’ਚੋਂ ਪਰਵਾਸੀ ਮਜ਼ਦੂਰ ਲਾਪਤਾ
ਅੱਪਰਾ ਦੀ ਦਾਣਾ ਮੰਡੀ ਤੋਂ ਪ੍ਰਵਾਸੀ ਮਜ਼ਦੂਰ ਲਾਪਤਾ
Publish Date: Tue, 21 Apr 2026 06:41 PM (IST)
Updated Date: Tue, 21 Apr 2026 06:43 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਦਾਣਾ ਮੰਡੀ ਅੱਪਰਾ ’ਚ ਚੱਲ ਰਹੇ ਕਣਕ ਖਰੀਦ ਸੀਜ਼ਨ ਦੌਰਾਨ ਆੜਤ ’ਤੇ ਕੰਮ ਕਰਦਾ ਇਕ ਪਰਵਾਸੀ ਮਜ਼ਦੂਰ ਅਚਾਨਕ ਲਾਪਤਾ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸਿਕੰਦਰ ਰਾਮ ਪੁੱਤਰ ਲਛਮਣ ਰਾਮ, ਵਾਸੀ ਗਮਰੀਆ ਬਜ਼ਾਰ, ਜ਼ਿਲ੍ਹਾ ਸਪੌਲ (ਬਿਹਾਰ) ਨੇ ਦੱਸਿਆ ਕਿ ਉਹ ਆਪਣੇ ਭਰਾ ਲਲਿਤ ਕੁਮਾਰ ਨਾਲ ਜੈ ਸਿੰਘ ਐਂਡ ਸੰਨਜ਼ ਆੜ੍ਹਤ ’ਤੇ ਕੰਮ ਕਰਦਾ ਹੈ। ਬੀਤੇ ਦਿਨ ਲਲਿਤ ਕੁਮਾਰ ਬਿਨਾਂ ਕਿਸੇ ਨੂੰ ਕੁਝ ਦੱਸੇ ਅਚਾਨਕ ਕਿਤੇ ਚਲਾ ਗਿਆ ਤੇ ਉਸ ਤੋਂ ਬਾਅਦ ਵਾਪਸ ਨਹੀਂ ਆਇਆ। ਉਸ ਦੀ ਕਾਫ਼ੀ ਭਾਲ ਕੀਤੀ ਗਈ ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ। ਪਰਿਵਾਰ ਅਨੁਸਾਰ ਲਲਿਤ ਕੁਮਾਰ ਮਾਨਸਿਕ ਤੌਰ ’ਤੇ ਕਮਜ਼ੋਰ ਹੈ, ਜਿਸ ਕਾਰਨ ਚਿੰਤਾ ਹੋਰ ਵੱਧ ਗਈ ਹੈ। ਇਸ ਸਬੰਧੀ ਥਾਣਾ ਫਿਲੌਰ ’ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।