ਭਾਕਿਯੂ ਰਾਜੇਵਾਲ ਦੇ ਮੈਂਬਰ ਮਾਰਚ ’ਚ ਹੋਣਗੇ ਸ਼ਾਮਲ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਮੈਂਬਰ ਖਾਲਸਾ ਮਾਰਚ ’ਚ ਹੋਣਗੇ ਸ਼ਾਮਲ
Publish Date: Wed, 08 Apr 2026 06:36 PM (IST)
Updated Date: Wed, 08 Apr 2026 06:38 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : 13 ਅਪ੍ਰੈਲ ਨੂੰ ਸਜਾਏ ਜਾ ਰਹੇ ਵਿਸ਼ਾਲ ਖ਼ਾਲਸਾ ਮਾਰਚ ’ਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਲੰਧਰ ਯੂਨਿਟ ਦੇ ਮੈਂਬਰਾਂ ਦੀ ਮੀਟਿੰਗ ਪ੍ਰਧਾਨ ਮਨਦੀਪ ਸਿੰਘ ਸਮਰਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ’ਚ ਮੋਹਨ ਸਿੰਘ ਸ਼ੇਰਗਿੱਲ, ਮੇਜਰ ਸਿੰਘ ਜੌਹਲ, ਤਰਲੋਕ ਸਿੰਘ ਦਾਦੂਵਾਲ, ਹਰਪਾਲ ਸਿੰਘ ਬੱਲ, ਭਗਵੰਤ ਸਿੰਘ ਮੁੱਖ ਬੁਲਾਰਾ, ਹਰਵਿੰਦਰ ਸਿੰਘ ਢੰਡੋਰਾ, ਸੁਖਵਿੰਦਰ ਸਿੰਘ ਸਰਪੰਚ ਆਦਿ ਮੈਂਬਰ ਸ਼ਾਮਲ ਹੋਏ। ਮੀਟਿੰਗ ’ਚ ਸਰਬਸੰਮਤੀ ਨਾਲ ਕਾਰਾ ਦੇ ਵੱਡੇ ਕਾਫਲੇ ਨਾਲ ਖਾਲਸਾ ਮਾਰਚ ’ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ। ਖਾਲਸਾ ਮਾਰਚ ਦੇ ਪ੍ਰਬੰਧਕ ਹਰਪਾਲ ਸਿੰਘ ਚੱਢਾ, ਕਮਲਜੀਤ ਸਿੰਘ ਟੋਨੀ, ਹਰਪ੍ਰੀਤ ਸਿੰਘ ਨੀਟੂ, ਤਜਿੰਦਰ ਸਿੰਘ ਪਰਦੇਸੀ ਨੇ ਕਿਸਾਨ ਯੂਨੀਅਨ ਦੇ ਫੈਸਲੇ ਦਾ ਸਵਾਗਤ ਕੀਤਾ।