ਸਮਾਜਿਕ ਕੰਮਾਂ ਲਈ ਨਿਧੀ ਪੁਰੀ ਸਨਮਾਨਿਤ
ਮਹਿਲਾ ਸਸ਼ਕਤੀਕਰਨ ’ਚ ਯੋਗਦਾਨ ਲਈ ਅਪਾਹਜ ਆਸ਼ਰਮ ਦੀ ਮੈਂਬਰ ਸਨਮਾਨਿਤ
Publish Date: Wed, 25 Mar 2026 08:27 PM (IST)
Updated Date: Wed, 25 Mar 2026 08:32 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਹਿਲਾ ਸਸ਼ਕਤੀਕਰਨ ਦੇ ਖੇਤਰ ’ਚ ਸ਼ਾਨਦਾਰ ਯੋਗਦਾਨ ਪਾਉਣ ਵਾਲੀ ਅਪਾਹਜ ਆਸ਼ਰਮ ਦੀ ਜਨਰਲ ਮੈਂਬਰ ਨਿਧੀ ਪੁਰੀ ਨੂੰ ਉਨ੍ਹਾਂ ਦੇ ਸਮਾਜਿਕ ਕਾਰਜਾਂ ਤੇ ਮਹਿਲਾ ਸਸ਼ਕਤੀਕਰਨ ’ਚ ਮਹੱਤਵਪੂਰਨ ਯੋਗਦਾਨ ਲਈ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਦਿਵਿਆ ਪੀ ਤੇ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸੁਰਜੀਤ ਲਾਲ ਵੱਲੋਂ ਸਨਮਾਨਿਤ ਕੀਤਾ ਗਿਆ।