ਵਿਦਿਆਰਥੀਆ ਨੂੰ ਵੋਟਿੰਗ ਲਈ ਚੁਕਾਈ ਸਹੁੰ
ਮੇਹਰ ਚੰਦ ਬਹੁਤਕਨੀਕੀ ਕਾਲਜ ’ਚ ਵਿਦਿਆਰਥੀਆ ਨੂੰ ਵੋਟਿੰਗ ਲਈ ਸੌਂਹ ਚੁਕਾਈ
Publish Date: Fri, 23 Jan 2026 06:45 PM (IST)
Updated Date: Fri, 23 Jan 2026 06:48 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਰਾਸ਼ਟਰੀ ਵੋਟਰ ਦਿਵਸ ਮੌਕੇ ‘ਵੋਟਿੰਗ ਸਹੁੰ ਚੁਕਾਈ’ ਗਈ। ਨੋਡਲ ਅਫਸਰ ਕਪਿਲ ਓਹਰੀ ਅਤੇ ਸਵੀਪ ਇੰਚਾਰਜ ਪ੍ਰੀਤ ਕੰਵਲ ਵੱਲੋਂ ਵੋਟ ਦੀ ਮਹੱਤਤਾ ਸਬੰਧੀ ਚਾਨਣਾ ਪਾਉਂਦੇ ਹੋਏ ਬੱਚਿਆਂ ਨੂੰ ਨਿਡਰਤਾ, ਧਰਮ, ਵਰਗ, ਜਾਤੀ, ਸਮੁਦਾਇ, ਭਾਸ਼ਾ ਜਾ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨਾਂ ਆਪਣੇ ਵੋਟ ਦੇ ਇਸਤੇਮਾਲ ਕਰਨ ਦੀ ਗੱਲ ਕਹੀ ਗਈ। ਮੈਡਮ ਪ੍ਰੀਤ ਕੰਵਲ ਨੇ ਸਾਰੇ ਹਾਜ਼ਰ ਵਿੱਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਵੋਟ ਪਾਉਣ ਸਬੰਧੀ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਵਿੱਚ ਸੰਜੇ ਬਾਂਸਲ, ਰਾਜੀਵ ਭਾਟੀਆ, ਮੰਜੂ ਮਨਚੰਦਾ, ਅਮਿਤ ਖੰਨਾ, ਰਾਜੀਵ ਸ਼ਰਮਾ, ਨੇਹਾ, ਸਾਰੇ ਬੀਐੱਲਓ ਅਤੇ ਹੋਰ ਸ਼ਾਮਲ ਸਨ।