ਪਿਸਤੌਲ ਸਮੇਤ 2 ਜਣੇ ਚੜ੍ਹੇ ਅੜਿੱਕੇ
ਮਹਿਤਪੁਰ ਪੁਲਿਸ ਵੱਲੋਂ ਪਿਸਟਲ ਸਮੇਤ 2 ਗ੍ਰਿਫ਼ਤਾਰ
Publish Date: Sat, 14 Mar 2026 10:33 PM (IST)
Updated Date: Sat, 14 Mar 2026 10:36 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮਹਿਤਪੁਰ ਪੁਲਿਸ ਨੇ ਇਕ ਪਿਸਤੌਲ ਤੇ ਕਾਰਤੂਸਾਂ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਪੀਐੱਸਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਦੀ ਨਿਗਰਾਨੀ ਹੇਠ ਚੱਲ ਰਹੀ ਮੁਹਿੰਮ ਦੌਰਾਨ ਥਾਣਾ ਮਹਿਤਪੁਰ ਦੀ ਪੁਲਿਸ ਪਾਰਟੀ ਵੱਲੋਂ ਇਹ ਕਾਰਵਾਈ ਕੀਤੀ ਗਈ। ਪੁਲਿਸ ਮੁਤਾਬਕ ਐੱਫ਼ਆਈਆਰ ਨੰਬਰ 34 ਮਿਤੀ 28 ਫਰਵਰੀ ਅਧੀਨ ਧਾਰਾ 115(2), 126(2), 109, 351(2), 191(3) ਤੇ 190 ਬੀਐੱਨਐੱਸ ਤਹਿਤ ਪਹਿਲਾਂ ਦਰਜ ਕੇਸ ’ਚ ਮੁਲਜ਼ਮਾਂ ਦੀ ਭਾਲ ਜਾਰੀ ਸੀ। ਥਾਣਾ ਮਹਿਤਪੁਰ ਦੀ ਪੁਲਿਸ ਟੀਮ ਨੇ ਐੱਸਆਈ ਕਸ਼ਮੀਰ ਸਿੰਘ ਦੀ ਅਗਵਾਈ ਹੇਠ ਨਾਕਾਬੰਦੀ ਦੌਰਾਨ ਸਕਾਰਪਿਓ ਗੱਡੀ ਨੰਬਰ ਪੀਬੀ-08-ਐੱਫਡੀ-8859 ਤੇ ਸਵਿਫਟ ਗੱਡੀ ਨੰਬਰ ਪੀਬੀ-08-ਐੱਫਐੱਫ-8688 ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ। ਤਲਾਸ਼ੀ ਦੌਰਾਨ ਇਕ ਪਿਸਤੌਲ ਤੇ ਤਿੰਨ ਕਾਰਤੂਸ 9 ਐੱਮਐੱਮ ਬਰਾਮਦ ਹੋਏ। ਪੁਲਿਸ ਨੇ ਇਸ ਮਾਮਲੇ ’ਚ ਸਰਬਜੀਤ ਸਿੰਘ ਉਰਫ਼ ਸਾਬੀਵਾਸੀ ਲੋਹਗੜ੍ਹ (ਮਹਿਤਪੁਰ) ਤੇ ਉੰਕਾਰ ਸਿੰਘ ਨਾਸੀ ਕੰਘ ਵਾਲਾ (ਜ਼ਿਲ੍ਹਾ ਜਲੰਧਰ) ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਉਨ੍ਹਾਂ ਦੇ ਨਾਲ ਮੌਜੂਦ ਦੋ ਲੜਕਿਆਂ ਨੂੰ ਵੀ ਪੁੱਛਗਿੱਛ ਲਈ ਕਾਬੂ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਇਕ ਪਿਸਤੌਲ, ਤਿੰਨ ਕਾਰਤੂਸ 9 ਐੱਮਐੱਮ ਤੇ ਦੋ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ। ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।