ਕੁਲਵੰਤ ਕੌਰ ਚੇਅਰਪਰਸਨ ਤੇ ਜਗੀਰ ਚੰਦ ਬਣੇ ਵਾਈਸ ਚੇਅਰਮੈਨ
ਮਹਿਤਪੁਰ ਬਲਾਕ ਸੰਮਤੀ ਦੀ ਚੋਣ ਕੁਲਵੰਤ ਕੌਰ ਚੇਅਰਪਰਸਨ ਤੇ ਜਗੀਰ ਚੰਦ ਵਾਈਸ ਚੇਅਰਮੈਨ ਚੁਣੇ ਗਏ
Publish Date: Thu, 19 Mar 2026 06:43 PM (IST)
Updated Date: Thu, 19 Mar 2026 06:46 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਮਹਿਤਪੁਰ ਵਿਖੇ ਐੱਸਡੀਐੱਮ ਨਕੋਦਰ ਸਿਮਰਨਜੀਤ ਸਿੰਘ ਦੀ ਅਗਵਾਈ ਹੇਠ ਬਲਾਕ ਸੰਮਤੀ ਮਹਿਤਪੁਰ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਲਈ ਬੀਡੀਪੀਓ ਦਫ਼ਤਰ ’ਚ ਮੀਟਿੰਗ ਕਰਵਾਈ। ਇਸ ਮੌਕੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਆਪਣੇ 12 ਬਲਾਕ ਸੰਮਤੀ ਮੈਂਬਰਾਂ ਸਮੇਤ ਮੌਜੂਦ ਰਹੇ। ਕੁਝ ਸਮੇਂ ਤੱਕ ਆਮ ਆਦਮੀ ਪਾਰਟੀ ਦੇ ਚੁਣੇ ਮੈਂਬਰਾਂ ਦੀ ਉਡੀਕ ਕਰਨ ਤੋਂ ਬਾਅਦ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਗਈ। ਚੋਣ ਦੌਰਾਨ ਦਾਨੇਵਾਲ ਜੋਨ ਤੋਂ ਜੇਤੂ ਕੁਲਵੰਤ ਕੌਰ ਨੂੰ ਚੇਅਰਪਰਸਨ ਤੇ ਉਧੋਵਾਲ ਜੋਨ ਤੋਂ ਜੇਤੂ ਜਗੀਰ ਚੰਦ ਬੀੜ ਬਾਲੋਕੀ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ। ਇਸ ਮੌਕੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਮਹਿਤਪੁਰ ਬਲਾਕ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਟੀਮ ਇਲਾਕੇ ਦੇ ਵਿਕਾਸ ਲਈ ਮਿਲਜੁਲ ਕੇ ਕੰਮ ਕਰੇਗੀ। ਚੇਅਰਪਰਸਨ ਕੁਲਵੰਤ ਕੌਰ ਤੇ ਵਾਈਸ ਚੇਅਰਮੈਨ ਜਗੀਰ ਚੰਦ ਨੇ ਵਿਧਾਇਕ ਸ਼ੇਰੋਵਾਲੀਆ ਤੇ ਕਾਂਗਰਸ ਪਾਰਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਡੀਐੱਸਪੀ ਸੁਖਪਾਲ ਸਿੰਘ (ਸ਼ਾਹਕੋਟ), ਐੱਸਐੱਚਓ ਲਾਭ ਸਿੰਘ (ਮਹਿਤਪੁਰ), ਐੱਸਐੱਚਓ ਬਲਵਿੰਦਰ ਸਿੰਘ ਭੁੱਲਰ (ਸ਼ਾਹਕੋਟ), ਬੀਡੀਪੀਓ ਗੁਰਮੇਲ ਸਿੰਘ, ਬਲਾਕ ਪ੍ਰਧਾਨ ਕਾਂਗਰਸ ਮਹਿੰਦਰ ਪਾਲ ਸਿੰਘ ਟੁਰਨਾ, ਨਗਰ ਪੰਚਾਇਤ ਪ੍ਰਧਾਨ ਹਰਮੇਸ਼ ਮਹੇ, ਬਲਾਕ ਪ੍ਰਧਾਨ ਕਾਂਗਰਸ ਸ਼ਾਹਕੋਟ ਸੁਰਿੰਦਰਜੀਤ ਸਿੰਘ ਚੱਠਾ, ਰਿਬਕਾ ਰਾਣੀ (ਜ਼ਿਲ੍ਹਾ ਪਰੀਸ਼ਦ ਮੈਂਬਰ) ਸਮੇਤ ਕਈ ਆਗੂ, ਪੰਚ-ਸਰਪੰਚ ਤੇ ਵਰਕਰ ਹਾਜ਼ਰ ਸਨ।