ਪੋਸਟਰ ਮੁਕਾਬਲੇ ’ਚ ਸਿਮਰਨ ਨੇ ਮਾਰੀ ਬਾਜ਼ੀ
ਮੇਹਰ ਚੰਦ ਪੌਲੀਟੈਕਨਿਕ ਸੰਗਠਨਾਂ ਨੇ ਰਾਸ਼ਟਰੀ ਫਾਰਮੇਸੀ ਸਿੱਖਿਆ ਦਿਵਸ 'ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ
Publish Date: Sat, 07 Mar 2026 06:31 PM (IST)
Updated Date: Sat, 07 Mar 2026 06:33 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮੇਹਰ ਚੰਦ ਪੌਲੀਟੈਕਨਿਕ ਦੇ ਫਾਰਮੇਸੀ ਵਿਭਾਗ ਨੇ ਰਾਸ਼ਟਰੀ ਫਾਰਮੇਸੀ ਸਿੱਖਿਆ ਦਿਵਸ ਮਨਾਇਆ ਤੇ ਰਾਸ਼ਟਰੀ ਫਾਰਮੇਸੀ ਸਿੱਖਿਆ ਦਿਵਸ ਤੇ ਇਕ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ। ਪ੍ਰੋ. ਮੀਨਾ ਬਾਂਸਲ ਨੇ ਦੱਸਿਆ ਕਿ ਇਹ ਦਿਨ ਫਾਰਮੇਸੀ ਸਿੱਖਿਆ ਦੇ ਖੇਤਰ ’ਚ ਪ੍ਰੋ. ਐੱਮਐੱਲ ਸ਼ਰਾਫ ਦੇ ਸ਼ਾਨਦਾਰ ਯੋਗਦਾਨ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ। ਉਨ੍ਹਾਂ ਨੂੰ ਭਾਰਤੀ ਫਾਰਮੇਸੀ ਸਿੱਖਿਆ ਦੇ ਪਿਤਾਮਾ ਵਜੋਂ ਜਾਣਿਆ ਜਾਂਦਾ ਹੈ, ਇਸ ਲਈ ਉਨ੍ਹਾਂ ਦੀ ਜਨਮ ਫਾਰਮੇਸੀ ਸਿੱਖਿਆ ਦਿਵਸ ਵਜੋਂ ਮਨਾਈ ਜਾਂਦੀ ਹੈ। ਮੁਕਾਬਲੇ ’ਚ ਸਿਮਰਨ ਨੂੰ ਪਹਿਲਾ ਇਨਾਮ ਦਿੱਤਾ ਗਿਆ ਮੁਸਕਾਨ ਨੂੰ ਦੂਜਾ ਇਨਾਮ ਦਿੱਤਾ ਗਿਆ, ਜੋ ਕਿ ਡੀ ਫਾਰਮੇਸੀ ਪਹਿਲੇ ਸਾਲ ਦੀ ਵਿਦਿਆਰਥਣ ਹਨ। ਇਸ ਮੌਕੇ ਸੰਦੀਪ ਕੁਮਾਰ, ਪੰਕਜ ਗੁਪਤਾ, ਸਵਿਤਾ ਕੁਮਾਰੀ ਤੇ ਅਭਿਸ਼ੇਕ ਵੀ ਮੌਜੂਦ ਸਨ।