ਮੈਗਾ ਮਾਪੇ-ਅਧਿਆਪਕ ਮਿਲਣੀ ਕਰਵਾਈ
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਝੰਡੀਪੀਰ ਕਡਿਆਣਾ ’ਚ ਮੈਗਾ ਮਾਪੇ-ਅਧਿਆਪਕ ਮਿਲਣੀ ਕਰਵਾਈ
Publish Date: Sat, 28 Mar 2026 06:25 PM (IST)
Updated Date: Sat, 28 Mar 2026 06:26 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਝੰਡੀਪੀਰ ਕਡਿਆਣਾ ’ਚ ਮੈਗਾ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਜਗਜੀਤ ਸਿੰਘ ਰੰਧਾਵਾ ਨੇ ਮਾਪਿਆਂ ਨੂੰ ਸਰਕਾਰੀ ਸਕੂਲਾਂ ’ਚ ਬੱਚਿਆਂ ਲਈ ਮਿਲ ਰਹੀਆਂ ਵੱਖ-ਵੱਖ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ’ਚ ਕਰਵਾਉਣ ਲਈ ਪ੍ਰੇਰਿਤ ਕਰਦਿਆਂ ਸਿੱਖਿਆ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਰਵਿੰਦਰਦੀਪ ਕੌਰ (ਸਰਪੰਚ ਕਡਿਆਣਾ), ਸੁਖਵੀਰ ਲਾਲ, ਹੰਸਰਾਜ ਲੰਬੜਦਾਰ, ਗੁਰਜੀਤ ਸਿੰਘ ਚੀਮਾ, ਸਤਪਾਲ ਸਿੰਘ ਚੀਮਾ, ਮਾਸਟਰ ਗਗਨਦੀਪ ਸਿੰਘ, ਪ੍ਰੀਤੀ, ਮੋਨਿਕਾ ਰਾਣੀ, ਦਲਜੀਤ ਕੌਰ, ਸ਼ੀਲਾ ਦੇਵੀ, ਪਿਆ, ਸੁੱਖਾ ਤੇ ਬੱਚਿਆਂ ਦੇ ਮਾਪੇ ਸਮੇਤ ਇਲਾਕੇ ਦੀਆਂ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।