ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਜਲੰਧਰ ਦੀ ਮੀਟਿੰਗ
ਤਰਕਸ਼ੀਲ ਸੋਸਾਇਟੀ ਪੰਜਾਬ ਜੋਨ ਜਲੰਧਰ ਦੀ ਹੋਈ ਮੀਟਿੰਗ
Publish Date: Mon, 05 Jan 2026 08:30 PM (IST)
Updated Date: Mon, 05 Jan 2026 08:32 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਜਲੰਧਰ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ’ਚ ਹੋਈ। ਜ਼ੋਨ ਮੀਡੀਆ ਮੁਖੀ ਵਿਜੇ ਰਾਹੀ ਨੇ ਦੱਸਿਆ ਕਿ ਮੀਟਿੰਗ ’ਚ ਤਰਕਸ਼ੀਲ ਸੁਸਾਇਟੀ ਦੇ ਏਜੰਡੇ ਤੇ ਮੈਂਬਰਾਂ ਨੂੰ ਕੰਮ ਕਰਨ ਦੀ ਤੇਜ਼ੀ ਲਿਆਉਣ ਲਈ ਕਿਹਾ। ਸਟੇਟ ਬਾਡੀ ਦੇ ਮੈਂਬਰ ਜਸਵਿੰਦਰ ਫਗਵਾੜਾ ਨੇ ਮੀਟਿੰਗ ’ਚ ਲੋਕ ਮਸਲਿਆਂ ’ਤੇ ਸਵਾਲ ਉਠਾਉਣ ਵਾਲੇ ਪੱਤਰਕਾਰ, ਸੋਸ਼ਲ ਮੀਡੀਆ ਕਾਰਕੁੰਨ ਸਮੇਤ 10 ਵਿਅਕਤੀਆਂ ਖਿਲਾਫ ਪੰਜਾਬ ਸਰਕਾਰ ਵੱਲੋਂ ਝੂਠੇ ਕੇਸ ਦਰਜ ਕਰਨ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੋਦ ਨੂੰ ਰਿਹਾਅ ਕਰਨ ਤੇ ਵੈਨਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਦੂਰੋ ਤੇ ਉਨ੍ਹਾਂ ਦੀ ਪਤਨੀ ਨੂੰ ਗ੍ਰਿਫਤਾਰ ਕਰ ਕੇ ਲਿਜਾਣ ਦੀ ਸਖਤ ਨਿਖੇਧੀ ਕੀਤੀ। ਮੀਟਿੰਗ ’ਚ ਸੁਖਦੇਵ ਫਗਵਾੜਾ, ਹੁਸ਼ਿਆਰਪੁਰ ਤੋਂ ਸੁਖਜੀਤ ਸਿੰਘ, ਦਿਲਰਾਜ ਸਿੰਘ, ਟਿੱਬੇ ਤੋਂ ਰਾਮ ਸਿੰਘ, ਫਗਵਾੜੇ ਤੋਂ ਸੁਰਿੰਦਰ ਸ਼ਾਹਕੋਟ ਬਿੱਟੂ, ਜਲੰਧਰ ਤੋਂ ਪਰਮਜੀਤ ਕਿਰਤੀ, ਵਿਜੇ ਰਾਹੀ ਜਰਨੈਲ ਸਿੰਘ, ਅਸ਼ੋਕ ਕੁਮਾਰ, ਸੁਰਿੰਦਰ ਵਰਮਾ ਹਰਿਆਣਾ ਭੁੰਗਾ, ਸੰਦੀਪ ਦਰਦੀ, ਨਸੀਬ ਚੰਦ ਰੱਬੀ ਤੇ ਹੋਰ ਸ਼ਾਮਲ ਸਨ।