ਭਾਰਤ ਦੀ ਮਨੁੱਖੀ ਅਧਿਕਾਰ ਪ੍ਰੀਸ਼ਦ ਦੇ ਅਹੁਦੇਦਾਰਾਂ ਦੀ ਮੀਟਿੰਗ
ਭਾਰਤ ਦੀ ਮਨੁੱਖੀ ਅਧਿਕਾਰ ਪ੍ਰੀਸ਼ਦ ਦੇ ਅਹੁਦੇਦਾਰਾਂ ਦੀ ਹੋਈ ਮੀਟਿੰਗ
Publish Date: Mon, 05 Jan 2026 06:37 PM (IST)
Updated Date: Tue, 06 Jan 2026 04:06 AM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਭਾਰਤੀ ਮਨੁੱਖੀ ਅਧਿਕਾਰ ਪ੍ਰੀਸ਼ਦ ਦੇ ਅਹੁਦੇਦਾਰਾਂ ਦੀ ਮੀਟਿੰਗ ਕੌਂਸਲ ਦੀ ਰਾਸ਼ਟਰੀ ਪ੍ਰਧਾਨ ਆਰਤੀ ਰਾਜਪੂਤ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਨਿਯੁਕਤੀਆਂ ਕੀਤੀਆਂ ਗਈਆਂ। ਜਿਸ ’ਚ ਜਗਜੀਤ ਸਿੰਘ ਲੱਕੀ ਨੂੰ ਕੌਂਸਲ ਦੇ ਪੰਜਾਬ ਘੱਟ ਗਿਣਤੀ ਸੈੱਲ ਦਾ ਚੇਅਰਮੈਨ ਤੇ ਹਤਿਦਰ ਤਲਵਾਰ ਹਨੀ ਨੂੰ ਕੌਂਸਲ ਦਾ ਪੰਜਾਬ ਰਾਜ ਉਪ ਪ੍ਰਧਾਨ ਐਲਾਨਿਆ ਗਿਆ। ਇਸ ਮੌਕੇ ਆਰਤੀ ਰਾਜਪੂਤ ਨੇ ਕਿਹਾ ਕਿ ਭਾਰਤੀ ਮਨੁੱਖੀ ਅਧਿਕਾਰ ਪ੍ਰੀਸ਼ਦ ਦੇਸ਼ ਦੇ ਵਿਅਕਤੀਆਂ ਦੀ ਇੱਜ਼ਤ ਤੇ ਸਮਾਨਤਾ ਨੂੰ ਯਕੀਨੀ ਬਣਾਉਣ, ਉਨ੍ਹਾਂ ਨੂੰ ਦੁਰਵਿਵਹਾਰ ਤੇ ਵਿਤਕਰੇ ਤੋਂ ਬਚਾਉਣ, ਸਰਕਾਰਾਂ ਨੂੰ ਜਵਾਬਦੇਹ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਹਰ ਕਿਸੇ ਨੂੰ ਜੀਵਨ, ਸਿੱਖਿਆ, ਸਿਹਤ, ਆਜ਼ਾਦੀ ਤੇ ਪ੍ਰਗਟਾਵੇ ਦੇ ਮੌਲਿਕ ਅਧਿਕਾਰਾਂ ਦੀ ਗਰੰਟੀ ਹੋਵੇ। ਇਸ ਮੌਕੇ ਆਰਤੀ ਕਪੂਰ, ਰਾਸ਼ਟਰੀ ਜਨਰਲ ਸਕੱਤਰ, ਮਹਿਲਾ ਸੈੱਲ, ਸਿਮਰਨਜੀਤ ਸਿੰਘ, ਰਾਸ਼ਟਰੀ ਜਨਰਲ ਸਕੱਤਰ, ਲਖਵਿੰਦਰ ਕੌਰ, ਪ੍ਰਧਾਨ, ਪੰਜਾਬ ਮਹਿਲਾ ਸੈੱਲ, ਦੀਪਕ ਭੱਲਾ, ਜਲੰਧਰ ਪ੍ਰਧਾਨ, ਅਮਨਦੀਪ ਸਿੰਘ, ਪ੍ਰਧਾਨ, ਅਪਰਾਧ ਵਿਰੋਧੀ ਸੈੱਲ, ਪ੍ਰਿਆ ਕੁਮਾਰੀ, ਜਲੰਧਰ ਮਹਿਲਾ ਸੈੱਲ ਉਪ ਪ੍ਰਧਾਨ, ਅਨੀਤਾ ਕਪੂਰ, ਚੰਦਨ ਰਾਖੇਜਾ, ਅਨੁਪਮਾ, ਪੰਜਾਬ ਸਕੱਤਰ, ਇੰਦਰਜੀਤ ਚਾਵਲਾ, ਅਨੀਤਾ ਕਪੂਰ, ਮੈਂਬਰ, ਅਮਰਜੀਤ ਸਿੰਘ, ਮਨਪ੍ਰੀਤ ਜਲੰਧਰ ਯੂਥ ਪ੍ਰਧਾਨ, ਗੌਤਮ ਮਹਾਜਨ, ਜਲੰਧਰ ਮੀਡੀਆ ਇੰਚਾਰਜ ਆਦਿ ਮੌਜੂਦ ਸਨ।