ਯੂਥ ਅਕਾਲੀ ਦਲ ਦਾ ਯੂਨਿਟ ਹੋਵੇਗਾ ਸਥਾਪਤ : ਵਡਾਲਾ
ਸ਼੍ਰੋਮਣੀ ਅਕਾਲੀ ਜਥਾ ਜਲੰਧਰ ਸਹਿਰੀ (ਪੁਨਰ ਸੁਰਜੀਤ) ਦੇ ਅਹੁਦੇਦਾਰਾਂ ਦੀ ਹੋਈ ਇਕੱਤਰਤਾ
Publish Date: Thu, 02 Apr 2026 07:26 PM (IST)
Updated Date: Thu, 02 Apr 2026 07:28 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ਼੍ਰੋਮਣੀ ਅਕਾਲੀ ਜਥਾ ਜਲੰਧਰ ਸਹਿਰੀ (ਪੁਨਰ ਸੁਰਜੀਤ) ਦੇ ਅਹੁਦੇਦਾਰਾਂ ਦੀ ਇਕੱਤਰਤਾ ਗੁਰਸ਼ੇਰ ਸਿੰਘ ਸਿੱਧੂ ਤੇ ਸਿਮਰਜੀਤ ਕੌਰ ਸਿੱਧੂ ਦੇ ਗ੍ਰਹਿ ਵਿਖੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਸਕੱਤਰ ਜਨਰਲ ਦੀ ਅਗਵਾਈ ’ਚ ਹੋਈ। ਪੰਥ ਦੇ ਬੋਲ ਬਾਲੇ ਲਈ ਤੇ ਸ਼੍ਰੋਮਣੀ ਅਕਾਲੀ ਦਲ ਪੁਨ ਸੁਰਜੀਤ ਨੂੰ ਜਲੰਧਰ ’ਚ ਮਜਬੂਤ ਕਰਨ ਲਈ ਡੂੰਘੀਆਂ ਵਿਚਾਰਾਂ ਹੋਈਆਂ ਜਥੇਦਾਰ ਗੁਰ ਪ੍ਰਤਾਪ ਸਿੰਘ ਵਡਾਲਾ ਨੇ ਜ਼ਿਲ੍ਹਾ ਪ੍ਰਧਾਨ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਜਲਦੀ ਜਲੰਧਰ ਸ਼ਹਿਰੀ ਦੇ ਸਾਰੇ ਸਰਕਲਾਂ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਲਿਸਟ ਜਾਰੀ ਕੀਤੀ ਜਾਵੇ। ਯੂਥ ਅਕਾਲੀ ਦਲ ਦਾ ਯੂਨਿਟ ਵੀ ਸਥਾਪਿਤ ਕੀਤਾ ਜਾਵੇ। ਉਨ੍ਹਾਂ ਨੇ ਹਰਜੀਤ ਕੌਰ ਤਲਵੰਡੀ ਤੇ ਸਿਮਰਜੀਤ ਕੌਰ ਨੂੰ ਸਮੁੱਚੇ ਇਸਤਰੀ ਵਿੰਗ ਨੂੰ ਮਜਬੂਤ ਕਰਨ ਲਈ ਵੀ ਬੇਨਤੀ ਕੀਤੀ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਹੈ, ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਅਨੁਸਾਰ ਸਾਡੇ ਇਸ ਦਲ ਦੀ ਸਥਾਪਨਾ ਹੋਈ ਹੈ ਤੇ ਇਸ ਦੀ ਅਗਵਾਈ ਗਿਆਨੀ ਹਰਪ੍ਰੀਤ ਸਿੰਘ ਕਰ ਰਹੇ ਹਨ ਜੋ ਪਹਿਲੇ ਦਿਨ ਤੋਂ ਹੀ ਨਿਰਸਵਾਰਥ ਹੋਕੇ ਨਿਡਰਤਾ ਨਾਲ ਮਜਬੂਤੀ ਨਾਲ ਪੰਥਕ ਹਲਕਿਆਂ ’ਚ ਵਿਚਰ ਰਹੇ ਹਨ। ਮੀਟਿੰਗ ’ਚ ਗੁਰਪ੍ਰਤਾਪ ਸਿੰਘ ਵਡਾਲਾ, ਹਰਜੀਤ ਕੌਰ ਤਲਵੰਡੀ, ਮਹਿੰਦਰ ਪਾਲ ਸਿੰਘ ਬਿਨਾਕਾ ਅਮਰਜੀਤ ਸਿੰਘ ਕਿਸ਼ਨਪੁਰਾ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਜਗਜੀਤ ਸਿੰਘ ਗਾਬਾ, ਸੁਖ ਮੋਹਨ ਸਿੰਘ ਸਹਿਗਲ, ਕੁਲਵਿੰਦਰ ਸਿੰਘ ਚੀਮਾ, ਜਸਵਿੰਦਰ ਸਿੰਘ ਜੱਸਾ, ਗੁਰਮਖ ਸਿੰਘ ਐੱਮਏ, ਹਰਭਜਨ ਸਿੰਘ ਕਾਹਲੋ, ਤਜਿੰਦਰ ਸਿੰਘ ਸਿਆਲ, ਜਰਨੈਲ ਸਿੰਘ ਗੜਦੀਵਾਲ, ਗੁਰਸ਼ੇਰ ਸਿੰਘ, ਸਿਮਰਜੀਤ ਕੌਰ ਸਿੱਧੂ ਤੇ ਗੁਰਸੰਤ ਸਿੰਘ ਸ਼ਾਮਲ ਹੋਏ।