ਗੰਦਾ ਪਾਣੀ ਸੇਮ ਨਾਲੇ ’ਚ ਪਾਉਣ ਦਾ ਵਿਰੋਧ
ਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਮੀਟਿੰਗ
Publish Date: Mon, 06 Apr 2026 10:09 PM (IST)
Updated Date: Mon, 06 Apr 2026 10:11 PM (IST)

ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ, ਮਹਿਤਪੁਰ : ਭਾਰਤੀ ਕਿਸਾਨ ਯੂਨੀਅਨ ਦੁਆਬਾ ਨੇ ਨੂਰਮਹਿਲ ਤੇ ਹੋਰ ਸਥਾਨਕ ਮਸਲਿਆਂ ਨੂੰ ਲੈ ਕੇ ਇਕ ਮੀਟਿੰਗ ਕਸ਼ਮੀਰ ਸਿੰਘ ਪੰਨੂ ਦੀ ਪ੍ਰਧਾਨਗੀ ਹੇਠ ਕੀਤੀ। ਮੀਟਿੰਗ ਵਿੱਚ ਕਿਸਾਨਾਂ ਨੇ ਆਪਣੇ ਖਾਸ ਮੁੱਦਿਆਂ ਬਾਰੇ ਵਿਚਾਰ-ਚਰਚਾ ਕੀਤੀ। ਮੀਟਿੰਗ ਵਿੱਚ ਸਭ ਤੋਂ ਪਹਿਲਾ ਮੁੱਦਾ ਨੂਰਮਹਿਲ ਦਾ ਗੰਦਾ ਪਾਣੀ ਸੀ। ਕਿਸਾਨਾਂ ਨੇ ਸਰਕਾਰ ਵੱਲੋਂ ਸੇਮ ਨਾਲੇ ਵਿੱਚ ਪਾਣੀ ਪਾਉਣ ਦੀ ਕੋਸ਼ਿਸ਼ ਦਾ ਵਿਰੋਧ ਕੀਤਾ ਅਤੇ ਸਪੱਸ਼ਟ ਕੀਤਾ ਕਿ ਕਿਸੇ ਹਾਲਤ ਵਿੱਚ ਵੀ ਇਹ ਗੰਦਾ ਪਾਣੀ ਨਾ ਪਾਉਣ ਦਿੱਤਾ ਜਾਵੇ। ਦੂਸਰਾ ਮੁੱਦਾ ਗੱਤਾ ਮਿਲ ਤੋਂ ਨਿਕਲਣ ਵਾਲੇ ਗੰਦੇ ਪਾਣੀ ਨੂੰ ਸਿੱਧਾ ਧਰਤੀ ਵਿੱਚ ਪਾਉਣ ਦਾ ਵੀ ਵਿਰੋਧ ਕੀਤਾ ਗਿਆ। ਕਿਸਾਨਾਂ ਨੇ ਮੰਗ ਕੀਤੀ ਕਿ ਇਸ ਪਾਣੀ ਦਾ ਟ੍ਰੀਟਮੈਂਟ ਕਰਕੇ ਹੀ ਇਸ ਦੀ ਵਰਤੋਂ ਕੀਤੀ ਜਾਵੇ। ਤੀਜੇ ਮੁੱਦੇ ਵਜੋਂ ਸੀ ਸੀਡ ਸੋਧ ਬਿੱਲ 2025-26 ਨੂੰ ਲਾਗੂ ਨਾ ਕਰਨ ਦੀ ਅਪੀਲ ਕੀਤੀ ਗਈ। ਇਸਦੇ ਨਾਲ-ਨਾਲ ਗੈਸ ਸਪਲਾਈ ਨੂੰ ਨਿਰਵਿਘਨ ਬਣਾਈ ਰੱਖਣ ਤੇ ਖਸ-ਖਸ ਦੀ ਖੇਤੀ ਲਈ ਪਰਮਿਟ ਜਾਰੀ ਕਰਨ ਬਾਰੇ ਵੀ ਚਰਚਾ ਹੋਈ। ਕਿਸਾਨਾਂ ਨੇ ਕਾਲੇ ਗਰਾਰੀ ਵਾਲੇ ਮੀਟਰਾਂ ਤੇ ਚਿੱਪ ਵਾਲੇ ਮੀਟਰਾਂ ਦੀ ਵਰਤੋਂ ਖਿਲਾਫ਼ ਪੁਰਜ਼ੋਰ ਮੰਗ ਕੀਤੀ। ਮੀਟਿੰਗ ਵਿੱਚ ਨਰਿੰਦਰ ਸਿੰਘ ਉਦੋਵਾਲ, ਸਤਨਾਮ ਸਿੰਘ ਰਾਮੂਵਾਲ, ਕੁਲਬੀਰ ਸਿੰਘ ਕੈਮਾਲਾ, ਹਰੀ ਸਿੰਘ ਹਰਦੋ ਸੰਘਾ, ਜਗੀਰ ਸਿੰਘ ਤੰਦਾ ਉਰਾ, ਸੁਖਵਿੰਦਰ ਸਿੰਘ ਜੱਜ, ਹਰਜਿੰਦਰ ਸਿੰਘ ਖਹਿਰਾ, ਬਲਵੀਰ ਸਿੰਘ ਉਦੋਵਾਲ, ਹਰਦਿਆਲ ਸਿੰਘ, ਕਿਰਪਾਲ ਸਿੰਘ, ਭਜਨ ਸਿੰਘ, ਗੁਰਮੇਤ ਸਿੰਘ ਉਦੋਵਾਲ, ਬਲਦੇਵ ਸਿੰਘ ਹੀਰਾ, ਗੁਰਮੇਲ ਸਿੰਘ ਪਿਛਾੜੀਆਂ, ਤਰਲੋਚਨ ਸਿੰਘ, ਰਵਿੰਦਰ ਸਿੰਘ ਰੋਂਤਾ, ਜਸਵੀਰ ਸਿੰਘ, ਬਲਦੇਵ ਸਿੰਘ ਅਕਬਰਪੁਰ, ਦਰਬਾਰਾ ਸਿੰਘ, ਹਰਜਿੰਦਰ ਸਿੰਘ, ਗਿਆਨ ਸਿੰਘ ਆਦਿ ਸ਼ਾਮਲ ਹੋਏ।