ਦਰਜਾ ਚਾਰ ਕਰਮਚਾਰੀ ਐਸੋਸੀਏਸ਼ਨ ਸਿੱਖਿਆ ਵਿਭਾਗ ਜਲੰਧਰ ਦੀ ਹੋਈ ਮੀਟਿੰਗ
ਦਰਜਾ ਚਾਰ ਕਰਮਚਾਰੀ ਐਸੋਸੀਏਸ਼ਨ ਸਿੱਖਿਆ ਵਿਭਾਗ ਜਲੰਧਰ ਦੀ ਹੋਈ ਮੀਟਿੰਗ
Publish Date: Sun, 01 Mar 2026 07:44 PM (IST)
Updated Date: Mon, 02 Mar 2026 04:14 AM (IST)
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਦਰਜਾ ਚਾਰ ਕਰਮਚਾਰੀ ਐਸੋਸੀਏਸ਼ਨ ਸਿੱਖਿਆ ਵਿਭਾਗ ਜਲੰਧਰ ਦੇ ਪ੍ਰਧਾਨ ਰਾਜ ਕੁਮਾਰ ਦੀ ਅਗਵਾਈ ਹੇਠ ਐਸੋਸੀਏਸ਼ਨ ਦੀ ਇਕ ਵਿਸ਼ੇਸ਼ ਮੀਟਿੰਗ ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਜਲੰਧਰ ਵਿਖੇ ਹੋਈ। ਇਸ ਮੌਕੇ ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਜਲੰਧਰ ਦੇ ਚੇਅਰਮੈਨ ਵਿਪਨ ਸੱਬਰਵਾਲ ਤੇ ਉਨ੍ਹਾਂ ਦੇ ਟਰਸਟ ਵੱਲੋਂ ਦਰਜਾ ਚਾਰ ਕਰਮਚਾਰੀ ਐਸੋਸੀਏਸ਼ਨ ਸਿੱਖਿਆ ਵਿਭਾਗ ਨੂੰ ਤੇ ਯੂਨੀਅਨ ਦੇ ਪ੍ਰਮੋਟ ਹੋਏ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਿਰੋਪਾਓ ਭੇਂਟ ਕਰਦੇ ਹੋਏ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟਰਸਟ ਵੱਲੋਂ ਭਵਿੱਖ ’ਚ ਯੂਨੀਅਨ ਨੂੰ ਹਰ ਤਰ੍ਹਾਂ ਦੀ ਜ਼ਰੂਰਤ ਮੁਹੱਈਆ ਕਰਵਾਉਣ ਤੇ ਯੂਨੀਅਨ ਦੀ ਹਮੇਸ਼ਾ ਸਪੋਰਟ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਦੌਰਾਨ ਦਰਜਾ ਚਾਰ ਯੂਨੀਅਨ ਪ੍ਰਧਾਨ ਰਾਜ ਕੁਮਾਰ ਤੇ ਮੈਂਬਰਾਂ ਵੱਲੋਂ ਵੀ ਚੇਅਰਮੈਨ ਵਿਪਨ ਸਬਰਵਾਲ ਦਾ ਮਾਣ ਸਨਮਾਨ ਕੀਤਾ ਗਿਆ। ਇਸ ਮੌਕੇ ਰਾਜੀਵ ਗੋਰਾ, ਚੇਤਨ ਨਾਹਰ, ਰਿੰਕੀ ਬੈਂਸ, ਪ੍ਰਧਾਨ ਰਾਜ ਕੁਮਾਰ, ਵਿਕਾਸ ਸਬਰਵਾਲ ਜਨਰਲ ਸਕੱਤਰ, ਧਰਮਵੀਰ ਖਜਾਨਚੀ, ਪਰਮਜੀਤ ਭੁੱਟਾ, ਆਸ਼ੂ ਮੱਟੂ, ਦਵਿੰਦਰ ਕੁਮਾਰ, ਰਾਕੇਸ਼ ਕੁਮਾਰ, ਸੁਨੀਲ ਦੱਤ, ਸੰਤੋਸ਼, ਮਮਤਾ, ਵਿਕਾਸ ਕੁਮਾਰ, ਬਜਿੰਦਰ ਲਾਲ ਤੇ ਪਵਨ ਕਲਿਆਣ ਸਮੇਤ ਹੋਰ ਮੈਂਬਰ ਮੌਜੂਦ ਸਨ।