ਬੂਥ ਕਮੇਟੀਆਂ ਛੇਤੀ ਬਣਾਉਣ ਦੀ ਹਦਾਇਤ
ਜਲੰਧਰ ਸੈਂਟਰਲ ਹਲਕੇ ਦੇ ਬਲਾਕ 1 ਦੀ ਮੀਟਿੰਗ ਕਰਵਾਈ
Publish Date: Fri, 20 Feb 2026 08:35 PM (IST)
Updated Date: Fri, 20 Feb 2026 08:39 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਅੱਜ ਜਲੰਧਰ ਸੈਂਟਰਲ ਹਲਕੇ ਦੇ ਬਲਾਕ ਜਲੰਧਰ-1 ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਬੇਰੀ ਤੇ ਬਲਾਕ ਪ੍ਰਧਾਨ ਪ੍ਰੇਮ ਨਾਥ ਦਕੋਹਾ ਦੀ ਅਗਵਾਈ ਹੇਠ ਕਰਵਾਈ ਗਈ। ਮੀਟਿੰਗ ’ਚ ਮੌਜੂਦ ਸਾਬਕਾ ਕੌਂਸਲਰਾਂ ਤੇ ਵਾਰਡ ਇੰਚਾਰਜਾਂ ਨੂੰ ਬੂਥ ਪੱਧਰ ’ਤੇ ਪੂਰੀ ਤਰ੍ਹਾਂ ਐਕਟਿਵ ਹੋਣ ਦੇ ਨਿਰਦੇਸ਼ ਦਿੱਤੇ ਗਏ ਤੇ ਬੂਥ ਕਮੇਟੀਆਂ ਨੂੰ ਜਲਦ ਤੋਂ ਜਲਦ ਬਣਾਉਣ ਲਈ ਕਿਹਾ ਗਿਆ। ਮੀਟਿੰਗ ਦੌਰਾਨ ਸਾਰੇ ਹਾਜ਼ਰ ਮੈਂਬਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਤੇ 2027 ਦੀਆਂ ਵਿਧਾਨ ਚੋਣਾਂ ਲਈ ਸਾਂਝੇ ਤੌਰ ’ਤੇ ਕੰਮ ਕਰਨ ਬਾਰੇ ਵਿਚਾਰ-ਵਟਾਂਦਰ ਕੀਤਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜਗਦੀਸ਼ ਕੁਮਾਰ ਦਕੋਹਾ, ਵਿਜੇ ਕੁਮਾਰ ਦਕੋਹਾ, ਮਨਦੀਪ ਕੁਮਾਰ ਜੱਸਲ, ਮੰਗਾ ਸਿੰਘ ਮੁੱਧੜ, ਮੱਖਣ ਸਿੰਘ, ਸੁਖਵਿੰਦਰ ਕੁਮਾਰ, ਸੁਰਿੰਦਰ ਸਿੰਘ ਪੱਪਾ, ਹੁਸਨ ਲਾਲ, ਸਨੀ ਪਾਲ ਤੇ ਰਵਿੰਦਰ ਰਵੀ ਵੀ ਮੌਜੂਦ ਸਨ।