ਮੋਗਾ ਰੈਲੀ ਸਬੰਧੀ ਵਰਕਰਾਂ ’ਚ ਭਾਰੀ ਉਤਸ਼ਾਹ : ਚੰਦੀ
ਮੋਗਾ ਰੈਲੀ ਸਬੰਧੀ ਹਲਕਾ ਇੰਚਾਰਜ ਚੰਦੀ ਦੀ ਅਗਵਾਈ ’ਚ ਹੋਈ ਮੀਟਿੰਗ
Publish Date: Thu, 05 Mar 2026 07:07 PM (IST)
Updated Date: Thu, 05 Mar 2026 07:09 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਮੋਗਾ ਵਿਖੇ ਹੋਣ ਜਾ ਰਹੀ ਭਾਰਤੀ ਜਨਤਾ ਪਾਰਟੀ ਦੀ ਰੈਲੀ ਨੂੰ ਸਫ਼ਲ ਬਣਾਉਣ ਲਈ ਸ਼ਾਹਕੋਟ ਹਲਕੇ ਦੇ ਭਾਜਪਾ ਵਰਕਰਾਂ ਦੀ ਇਕ ਅਹਿਮ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਭਾਜਪਾ ਦੇ ਹਲਕਾ ਸ਼ਾਹਕੋਟ ਦੇ ਇੰਚਾਰਜ ਨਰਿੰਦਰਪਾਲ ਸਿੰਘ ਚੰਦੀ ਨੇ ਕੀਤੀ। ਮੀਟਿੰਗ ਦੌਰਾਨ ਰੈਲੀ ਵਿੱਚ ਸ਼ਾਹਕੋਟ ਹਲਕੇ ਤੋਂ ਵੱਡੀ ਗਿਣਤੀ ਵਿੱਚ ਵਰਕਰਾਂ ਦੇ ਕਾਫ਼ਲੇ ਲਿਜਾਣ ਲਈ ਰਣਨੀਤੀ ਉਲੀਕੀ ਗਈ। ਸੰਬੋਧਨ ਕਰਦਿਆਂ ਨਰਿੰਦਰ ਪਾਲ ਸਿੰਘ ਚੰਦੀ ਨੇ ਕਿਹਾ ਕਿ ਮੋਗਾ ਰੈਲੀ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਮੋੜ ਲਿਆਵੇਗੀ। ਉਨ੍ਹਾਂ ਦੱਸਿਆ ਕਿ ਇਸ ਰੈਲੀ ਨੂੰ ਲੈ ਕੇ ਹਲਕੇ ਦੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਪਿੰਡ-ਪਿੰਡ ਜਾ ਕੇ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਾਲ 2027 ਦੀਆਂ ਚੋਣਾਂ ਵਿੱਚ ਪੰਜਾਬ ਅੰਦਰ ਭਾਜਪਾ ਦੀ ਮਜ਼ਬੂਤੀ ਸਾਫ਼ ਦਿਖਾਈ ਦੇਵੇਗੀ ਅਤੇ ਵਿਰੋਧੀ ਧਿਰਾਂ ਦੇ ਪੈਰ ਉਖੜ ਜਾਣਗੇ। ਉਨ੍ਹਾਂ ਵਰਕਰਾਂ ਨੂੰ ਧੜੇਬੰਦੀ ਤੋਂ ਉੱਪਰ ਉੱਠ ਕੇ ਪਾਰਟੀ ਦੀ ਮਜ਼ਬੂਤੀ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਸੁਨੀਲ ਅਨੇਜਾ ਮੰਡਲ ਪ੍ਰਧਾਨ ਮਹਿਤਪੁਰ, ਦਲਬੀਰ ਸਭਰਵਾਲ ਬਲਾਕ ਪ੍ਰਧਾਨ ਮਲਸੀਆਂ, ਸੰਜ਼ਮ ਮੈਸਨ ਪ੍ਰਧਾਨ ਸ਼ਾਹਕੋਟ, ਰੋਬਿਨ ਸ਼ਰਮਾ ਪ੍ਰਧਾਨ ਪਰਜੀਆਂ, ਸੁਦਰਸ਼ਨ ਸੋਬਤੀ ਸਟੇਟ ਕਮੇਟੀ ਮੈਂਬਰ, ਪਿਆਰਾ ਸਿੰਘ ਜ਼ਿਲ੍ਹਾ ਪ੍ਰਧਾਨ ਐਸਸੀ ਵਿੰਗ, ਕਪਿਲ ਕੁਮਾਰ (ਸੰਜੂ), ਕਨਵਰ ਸੰਧੂ, ਪ੍ਰੇਮ ਕੁਮਾਰ, ਵਿਵੇਕ ਸ਼ਰਮਾ, ਅਮਰਜੀਤ ਸਿੰਘ ਪਟਵਾਰੀ, ਰਜਿੰਦਰ ਸਿੰਘ ਲਾਟੀਆਂ ਤੇ ਅਵਤਾਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਵਰਕਰ ਸ਼ਾਮਲ ਹੋਏ।