ਹੈਲਥ ਕਾਰਡ ਬਣਾਉਣ ਸਬੰਧੀ ਇਕੱਤਰਤਾ
ਹਲਕਾ ਆਦਮਪੁਰ ਦੇ ਪਿੰਡ ਕਿਸ਼ਨਗੜ੍ਹ
Publish Date: Sat, 03 Jan 2026 07:27 PM (IST)
Updated Date: Sat, 03 Jan 2026 07:29 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ ਕਿਸ਼ਨਗੜ੍ਹ : ਹਲਕਾ ਆਦਮਪੁਰ ਦੇ ਪਿੰਡ ਕਿਸ਼ਨਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਮੀਟਿੰਗ ਕੀਤੀ ਗਈ, ਜਿਸ ਵਿੱਚ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਹਿਲਾਂ ਤੋਂ ਹੀ ਐਲਾਨ ਕੀਤੇ ਗਏ ਹੈਲਥ ਬੀਮਾ ਜੋ ਕਿ 8 ਜਨਵਰੀ ਤੋਂ ਹੈਲਥ ਕਾਰਡ ਬਣਨੇ ਸ਼ੁਰੂ ਹੋ ਜਾਣੇ ਹਨ। ਉਸ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ‘ਆਪ’ ਆਗੂਆਂ ਵੱਲੋਂ ਲੋਕਾਂ ਨੂੰ ਭਰੋਸਾ ਜਤਾਇਆ ਗਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਰ ਇੱਕ ਵਿਅਕਤੀ ਦਾ 10 ਲੱਖ ਰੁਪਏ ਦੇ ਇਲਾਜ ਵਾਲਾ ਹੈਲਥ ਕਾਰਡ ਬਣਾ ਕੇ ਦਿੱਤਾ ਜਾਵੇਗਾ। ਜੋ ਕਿ ਪਹਿਲੀਆਂ ਸਰਕਾਰਾਂ ਸਿਹਤ ਬੀਮਾ ਯੋਜਨਾ ਅਧੀਨ ਸਿਰਫ ਗਰੀਬੀ ਰੇਖਾ ਤੋਂ ਹੇਠਾਂ ਆ ਰਹੇ ਲੋਕਾਂ ਨੂੰ ਹੀ ਲਾਭ ਮਿਲਦਾ ਸੀ ਪਰ ਇਸ ਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਲਾਈ ਜਾ ਰਹੀ ਸਿਹਤ ਬੀਮਾ ਯੋਜਨਾ ਵਿੱਚ ਹਰ ਇੱਕ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਨੌਕਰੀਆਂ ਕਰਨ ਵਾਲੇ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਸਾਰੇ ਹੀ ਵਿਅਕਤੀਆਂ ਦੇ ਫਰੀ ਹੈਲਥ ਕਾਰਡ ਬਣਾਏ ਜਾਣਗੇ। ਇਸ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਸ਼ਾਮਲ ਕੀਤੇ ਗਏ ਹਨ। ਜਿੱਥੇ ਹਰ ਇੱਕ ਪਰਿਵਾਰ ਦੇ ਹਰ ਇੱਕ ਵਿਅਕਤੀ ਦਾ 10 ਲੱਖ ਰੁਪਏ ਤੱਕ ਦਾ ਇਲਾਜ ਫਰੀ ਕੀਤਾ ਜਾਵੇਗਾ। ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਵਿੱਚ, ਪ੍ਰੋਫੈਸਰ ਸੁਰਿੰਦਰ ਕੁਮਾਰ, ਵਿਲੇਜ ਸੈਕਟਰੀ ਨਰਿੰਦਰ ਪੰਚ, ਸਾਬਕਾ ਪੰਚ ਸੁਰਜੀਤ ਮਹੇ (ਸੋਸ਼ਲ ਮੀਡੀਆ ਹਲਕਾ ਸੈਕਟਰੀ ਆਦਮਪੁਰ), ਪੰਚ ਅਮਨਦੀਪ ਹਨੀ ਮੀਡੀਆ ਕੋਆਰਡੀਨੇਟਰ ਆਦਮਪੁਰ, ਪਰਮਜੀਤ ਸਿੰਘ ਕੰਬੋਜ ਪ੍ਰਧਾਨ ਬੀਸੀ ਬਿੰਗ, ਪ੍ਰਧਾਨ ਸੁਖਦੇਵ ਸਿੰਘ ਜੂੜੀ, ਸਾਬਕਾ ਪੰਚ ਰਣਜੀਤ ਰਾਏ, ਸੰਤੋਖ ਸਿੰਘ, ਅਮਨਦੀਪ ਸੋਂਧੀ (ਸੋਨੂ), ਬਲਦੇਵ ਰਾਜੂ ਅਤੇ ਲਛਮਣ ਸਿੰਘ ਆਦਿ ਸਮੇਤ ਆਮ ਆਦਮੀ ਪਾਰਟੀ ਦੇ ਹੋਰ ਵਰਕਰ ਵੀ ਹਾਜ਼ਰ ਸਨ।