ਸਰਕਾਰੀ ਐਲੀਮੈਂਟਰੀ ਸਕੂਲ ’ਚ ਹੋਈ ਮੀਟਿੰਗ
ਸਰਕਾਰੀ ਐਲੀਮੈਂਟਰੀ ਸਕੂਲ ’ਚ ਮੀਟਿੰਗ ਹੋਈ
Publish Date: Sun, 08 Mar 2026 06:28 PM (IST)
Updated Date: Sun, 08 Mar 2026 06:30 PM (IST)
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਸ਼ਾਹਕੋਟ ਵਿਖੇ ਮੀਟਿੰਗ ਹੋਈ। ਸਕੂਲ ਮੈਨੇਜਿੰਗ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਸਿੱਖਿਆ ਕੋਆਰਡੀਨੇਟਰ ਹਲਕਾ ਸ਼ਾਹਕੋਟ ਮਾਸਟਰ ਜਤਿੰਦਰ ਪਾਲ ਸਿੰਘ ਜੱਸਲ ਨੇ ਕੀਤੀ। ਮੀਟਿੰਗ ’ਚ ਬੀਆਰਸੀ ਬਲਾਕ ਸ਼ਾਹਕੋਟ-2 ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਮੌਕੇ ਸਕੂਲ ਦੀ ਬਿਹਤਰੀ ਲਈ ਹਲਕਾ ਕੋਆਰਡੀਨੇਟਰ ਜਤਿੰਦਰ ਪਾਲ ਸਿੰਘ ਜੱਸਲ ਨੂੰ ਪ੍ਰਬੰਧਕ ਕਮੇਟੀ ਨੇ ਮੰਗ ਪੱਤਰ ਦਿੱਤਾ। ਇਸ ’ਚ ਮੰਗ ਕੀਤੀ ਗਈ ਕਿ ਸਕੂਲ ਦੀ ਇਮਾਰਤ ਨੂੰ ਉੱਚਾ ਚੁੱਕਿਆ ਜਾਵੇ, ਕਿਉਂਕਿ ਇਹ ਜ਼ਮੀਨੀ ਪੱਧਰ ਤੋਂ ਕਾਫੀ ਨੀਵੀਂ ਹੈ। ਸਕੂਲ ਦੀ ਇਮਾਰਤ ਨੂੰ ਸੁੰਦਰ ਬਣਾਉਣ ਲਈ ਹੋਰ ਉਪਰਾਲੇ ਕਰਨ ਦੀ ਮੰਗ ਵੀ ਕੀਤੀ ਗਈ। ਮੀਟਿੰਗ ’ਚ ਮੁੱਖ ਅਧਿਆਪਕ ਆਸ਼ਾ ਰਾਣੀ, ਦਲਜੀਤ ਕੌਰ, ਪੂਨਮ, ਜੈ ਪ੍ਰੀਤ, ਕੁਮਾਰੀ ਸਰਬਜੀਤ ਕੌਰ ਤੇ ਮਨਤਜਿੰਦਰ ਦੋਧਰ(ਸਾਰੇ ਅਧਿਆਪਕ) ਤੋਂ ਇਲਾਵਾ ਵੰਦਨਾ ਦੇਵੀ ਮਿੱਤਲ ਮੈਂਬਰ ਨਗਰ ਪੰਚਾਇਤ ਸ਼ਾਹਕੋਟ, ਸੋਨੂੰ ਮਿੱਤਲ ਉਚੇਚੇ ਤੌਰ 'ਤੇ ਹਾਜ਼ਰ ਸਨ। ਮੀਟਿੰਗ ’ਚ ਚੇਅਰਪਰਸਨ ਊਸ਼ਾ ਰਾਣੀ, ਸੰਦੀਪ ਕੌਰ, ਰਜਨੀ ਅਰੋੜਾ, ਪੂਨਮ, ਖੁਸ਼ਵਿੰਦਰ ਕੌਰ ਆਦਿ ਹਾਜ਼ਰ ਸਨ।