13 ਟਿਊੁਬਵੈਲਾਂ ਦੇ ਬਿਜਲੀ ਕੁਨੈਕਸ਼ਨ ਮਿਲੇ, ਬਾਕੀ ਵੀ ਛੇਤੀ ਮਿਲਣਗੇ : ਮੇਅਰ
13 ਟਿਊੁਬਵੈਲਾਂ ਦੇ ਬਿਜਲੀ ਦੇ ਕੁਨੈਕਸ਼ਨ ਮਿਲੇ,ਬਾਕੀ ਵੀ ਛੇਤੀ ਮਿਲਣਗੇ, ਮੇਅਰ
Publish Date: Sun, 12 Apr 2026 08:47 PM (IST)
Updated Date: Mon, 13 Apr 2026 04:17 AM (IST)

* ਵੱਖ-ਵੱਖ ਵਾਰਡਾਂ ’ਚ 52 ਨਵੇਂ ਟਿਊਬਵੈੱਲ ਲੱਗੇ ਸਨ, ਪਰ ਬਿਜਲੀ ਕੁਨੈਕਸ਼ਨ ਨਹੀਂ ਮਿਲੇ ਸੀ ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਦੇ 85 ਵਾਰਡਾਂ ’ਚੋਂ ਵੱਖ ਵੱਖ ਵਾਰਡਾਂ ’ਚ ਜਿਹੜੇ 52 ਨਵੇਂ ਟਿਊਬਵੈੱਲ ਲਗਾਏ ਗਏ ਸਨ, ਉਨ੍ਹਾਂ ਨੂੰ ਅਜੇ ਤੱਕ ਬਿਜਲੀ ਦੇ ਕੁਨੈਕਸ਼ਨ ਨਾ ਮਿਲਣ ਕਾਰਨ ਉਹ ਚਾਲੂ ਨਹੀਂ ਹੋ ਸਕੇ, ਜਿਸ ਕਾਰਨ ਲੋਕਾਂ ਨੂੰ ਪੀਣ ਦੇ ਪਾਣੀ ਦੀ ਸਪਲਾਈ ਮੁਹੱਈਆ ਨਹੀਂ ਹੋ ਸਕੀ ਹੈ। ਅੱਗੇ ਗਰਮੀ ਦਾ ਮੌਸਮ ਆ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਪੀਣ ਦੇ ਪਾਣੀ ਦੀ ਘਾਟ ਮਹਿਸੂਸ ਹੋ ਸਕਦੀ ਹੈ ਅਤੇ ਇਸ ਸਬੰਧੀ ਨਗਰ ਨਿਗਮ ਪ੍ਰਸ਼ਾਸਨ ਨੂੰ ਗਰਮੀ ਦੇ ਮੌਸਮ ਤੋਂ ਪਹਿਲਾਂ ਹੀ ਉਕਤ ਨਵੇਂ ਲੱਗੇ 52 ਨਵੇਂ ਟਿਊਬਵੈੱਲਾਂ ਦੇ ਕੁਨੈਕਸ਼ਨ ਛੇਤੀ ਲੈਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਉਕਤ 52 ਨਵੇਂ ਟਿਊਬਵੈਲਾਂ ਨੂੰ ਬਿਜਲੀ ਦੇ ਕੁਨੈਕਸ਼ਨ ਨਾ ਮਿਲਣ ਦਾ ਮੁੱਦਾ ਬੀਤੀ ਨਗਰ ਨਿਗਮ ਹਾਊਸ ਦੀ ਹੋਈ ਮੀਟਿੰਗ ’ਚ ਵਿਰੋਧੀ ਧਿਰ ਭਾਜਪਾ ਕੇ ਲੀਡਰ ਮਨਜੀਤ ਸਿੰਘ ਟੀਟੂ ਨੇ ਉਠਾਇਆ ਸੀ। 13 ਕੁਨੈਕਸ਼ਨ ਮਿਲੇ : ਮੇਅਰ ਇਸ ਦੌਰਾਨ ਮੇਅਰ ਵਿਨੀਤ ਧੀਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ 52 ਨਵੇਂ ਟਿਊਬਵੈੱਲਾਂ ’ਚੋਂ 13 ਦੇ ਬਿਜਲੀ ਦੇ ਕੁਨੈਕਸ਼ਨ ਮਿਲ ਚੁੱਕੇ ਹਨ ਅਤੇ ਬਾਕੀ ਕੁਨੈਕਸ਼ਨਾਂ ਲਈ ਪਾਵਰਕਾਮ ਦੇ ਅਧਿਕਾਰੀਆਂ ਨਾਲ ਬੁਧਵਾਰ ਨੂੰ ਮੀਟਿੰਗ ਰੱਖੀ ਗਈ ਹੈ ਜਿਸ ’ਚ ਜਿਥੇ ਬਾਕੀ ਟਿਊਬਵੈੱਲਾ ਦੇ ਕੁਨੈਕਸ਼ਨਾਂ ਨੂੰ ਜਾਰੀ ਕਰਨ ਦਾ ਮਸਲਾ ਤਾਂ ਹੋਵੇਗਾ ਹੀ, ਸਗੋਂ ਹੋਰ ਵੀ ਨਗਰ ਨਿਗਮ ਨਾਲ ਸੰਬਧਤ ਮਾਮਲਿਆਂ ਦੀ ਚਰਚਾ ਕੀਤੀ ਜਾਵੇਗੀ ਤੇ ਜਿਹੜੀ ਵੀ ਨਿਗਮ ਨਾਲ ਸਬੰਧਤ ਕੰਮ ਬਕਾਇਆ ਹਨ, ਨੂੰ ਹਰ ਕੀਮਤ ’ਤੇ ਤੁਰੰਤ ਨਿਪਟਾਉਣ ਲਈ ਦਬਾਅ ਬਣਾਇਆ ਜਾਵੇਗਾ।