1196 ਕਾਮਿਆਂ ਦੀ ਭਰਤੀ ਲਈ ਰੋਸਟਰ ਸਿਸਟਮ ਖ਼ਤਮ ਨਾ ਕੀਤਾ ਤਾਂ ਸੰਘਰਸ਼ ਕਰਾਂਗੇ : ਸੰਨੀ ਸਹੋਤਾ
1196 ਕਰਮਚਾਰੀਆਂ ਦੀ ਭਰਤੀ ਲਈ ਰੋਸਟਰ ਸਿਸਟਮ ਖਤਮ ਨਾ ਕੀਤਾ ਤਾਂ ਸੰਘਰਸ਼ ਕਰਾਂਗੇ - ਸੰਨੀ ਸਹੋਤਾ
Publish Date: Sat, 10 Jan 2026 07:54 PM (IST)
Updated Date: Sun, 11 Jan 2026 04:12 AM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਸਫ਼ਾਈ ਮਜ਼ਦੂਰ ਫੈੱਡਰੇਸ਼ਨ ਪੰਜਾਬ ਨੇ ਚਿਤਾਵਨੀ ਦਿੱਤੀ ਹੈ ਕਿ ਜੇ 1196 ਕਰਮਚਾਰੀਆਂ ਦੀ ਭਰਤੀ ਲਈ ਰੋਸਟਰ ਸਿਸਟਮ ਖ਼ਤਮ ਨਾ ਕੀਤਾ ਤਾਂ ਫਿਰ ਸੋਮਵਾਰ ਤੋਂ ਸੰਘਰਸ਼ ਕੀਤਾ ਜਾਵੇਗਾ। ਉਕਤ ਫੈਸਲਾ ਸ਼ਨਿਚਰਵਾਰ ਨੂੰ ਨਗਰ ਨਿਗਮ ਦੀਆਂ ਵੱਖ-ਵੱਖ ਯੂਨੀਅਨਾਂ ਦੀ ਸਾਂਝੀ ਮੀਟਿੰਗ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਜਨਰਲ ਸਕੱਤਰ ਸੰਨੀ ਸਹੋਤਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ 1196 ਦਰਜਾ ਚਾਰ, ਸੀਵਰਮੈਨਾਂ ਦੀ ਭਰਤੀ ਲਈ ਹੁਣ ਸਭ ਵਰਗਾਂ ਦੇ ਲੋਕਾਂ ਨੂੰ ਭਰਤੀ ’ਚ ਸ਼ਾਮਲ ਕਰਨ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਡੀ ਜਦੋਂ ਨਿਗਮ ਕਮਿਸ਼ਨਰ ਨਾਲ ਮੀਟਿੰਗ ਹੋਈ ਸੀ ਤਾਂ ਉਸ ਸਮੇ ਰੋਸਟਰ ਸਿਸਟਮ ਲਾਗੂ ਨਾ ਕਰਨ ਦੀ ਗੱਲ ਕਹੀ ਗਈ ਸੀ ਪਰ ਇਸ ਦੇ ਬਾਵਜੂਦ ਰੋਸਟਰ ਸਿਸਟਮ ਲਾਗੂ ਕੀਤਾ ਗਿਆ ਹੈ। ਸਹੋਤਾ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਰੋਸਟਰ ਸਿਸਟਮ ਖ਼ਤਮ ਨਾ ਕੀਤਾ ਗਿਆ ਤਾਂ ਫਿਰ ਸੋਮਵਾਰ ਤੋਂ ਸੰਘਰਸ਼ ਸ਼ੁਰੂ ਕਰ ਦਿੱਤਾ ਜਾਵੇਗਾ। ਮੀਟਿੰਗ ’ਚ ਵੱਖ-ਵੱਖ ਯੂਨੀਅਨ ਦੇ ਪ੍ਰਧਾਨ ਤੇ ਹੋਰ ਆਗੂ ਸ਼ਾਮਲ ਸਨ।