ਮੈਡੀਕਲ ਕੈਂਪ 12 ਨੂੰ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਲਗਾਇਆ ਜਾਵੇਗਾ ਮੈਡੀਕਲ ਕੈਂਪ
Publish Date: Thu, 09 Apr 2026 08:18 PM (IST)
Updated Date: Thu, 09 Apr 2026 08:20 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਲੰਧਰ, ਜਲੰਧਰ : ਨੈਸ਼ਨਲ ਇੰਟੇਗਰੇਟਡ ਮੈਡੀਕਲ ਐਸੋਸੀਏਸ਼ਨ ਜਲੰਧਰ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ 12 ਅਪ੍ਰੈਲ ਨੂੰ ਸਵੇਰੇ 7:30 ਵਜੇ ਤੋਂ 9:30 ਵਜੇ ਤੱਕ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ’ਚ ਮੈਡੀਕਲ ਕੈਂਪ ਲਾਇਆ ਜਾਵੇਗਾ। ਪ੍ਰਧਾਨ ਮਹਿੰਦਰਜੀਤ ਸਿੰਘ ਨੇ ਦੱਸਿਆ ਕਿ ਕੈਂਪ ’ਚ ਬਲੱਡ ਸ਼ੂਗਰ ਤੇ ਬਲੱਡ ਪ੍ਰੈਸ਼ਰ ਚੈੱਕਅਪ ਤਕਰੀਬਨ 100 ਮਾਹਿਰ ਡਾਕਟਰਾਂ ਦੀ ਟੀਮ ਕਰੇਗੀ।