ਗੁਰਦੁਆਰਾ ਮਾਡਲ ਟਾਊਨ ’ਚ ਲਾਇਆ ਮੈਡੀਕਲ ਕੈਂਪ
ਗੁਰਦੁਆਰਾ ਮਾਡਲ ਟਾਊਨ ’ਚ ਲਗਾਇਆ ਮੈਡੀਕਲ ਕੈਂਪ
Publish Date: Sun, 12 Apr 2026 06:10 PM (IST)
Updated Date: Mon, 13 Apr 2026 04:11 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਡਲ ਟਾਊਨ ਵਿਖੇ ਬਲੱਡ ਸ਼ੂਗਰ ਤੇ ਬਲੱਡ ਪ੍ਰੈਸ਼ਰ ਚੈੱਕਅਪ ਕੈਂਪ 1948 ’ਚ ਸਥਾਪਤ ਨੀਮਾ ਸੰਸਥਾ ਦੇ ਅੰਤਰਗਤ ਨੈਸ਼ਨਲ ਇੰਟੇਗਰੇਟਡ ਮੈਡੀਕਲ ਐਸੋਸੀਏਸ਼ਨ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਡਲ ਟਾਊਨ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਾਇਆ ਗਿਆ। ਇਸ ਮੌਕੇ ਸੰਸਥਾ ਵੱਲੋਂ ਸਥਾਪਨਾ ਦਿਵਸ ਮਨਾਉਂਦੇ ਹੋਏ ਸਰਬਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸੰਸਥਾ ਦੇ ਮੈਂਬਰਾਂ ਨੂੰ ਪ੍ਰਧਾਨ ਮਹਿੰਦਰਜੀਤ ਸਿੰਘ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਡਾ. ਐੱਚਐੱਮ ਹੁਰੀਆ ਵੱਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਪਰਵਿੰਦਰ ਬਜਾਜ ਪ੍ਰਧਾਨ ਨੀਮਾ ਪੰਜਾਬ, ਡਾ. ਅਨਿਲ ਨਾਗਰਾਥ ਜਨਰਲ ਸਕੱਤਰ ਨੀਮਾ ਪੰਜਾਬ, ਡਾ. ਵਿਪੁਲ ਕੱਕੜ ਖਜ਼ਾਨਚੀ ਨੀਮਾ ਪੰਜਾਬ, ਡਾ. ਐੱਸਪੀ ਡਾਲੀਆ ਪ੍ਰਧਾਨ ਜਲੰਧਰ, ਡਾ. ਰਾਜੀਵ ਧਵਨ ਸਕੱਤਰ ਜਲੰਧਰ, ਡਾ. ਵਰੁਣ ਅਗਰਵਾਲ ਖਜ਼ਾਨਚੀ ਜਲੰਧਰ, ਡਾ. ਰੀਨਾ ਕੱਕੜ ਪ੍ਰਧਾਨ ਔਰਤ ਫੌਰਮ, ਡਾ. ਅਮਨਪ੍ਰੀਤ ਸਿੰਘ, ਡਾ. ਐੱਚਐੱਸ ਸੋਫ਼ੀਆ ਤੇ ਮਨਮੀਤ ਸਿੰਘ ਸੋਢੀ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ।