ਟੈਕਸ ਡਿਫਾਲਟਰਾਂ ਦੀਆਂ ਤਿੰਨ ਪ੍ਰਾਪਰਟੀਆਂ ਸੀਲ
ਨਗਰ ਨਿਗਮ ਨੇ ਟੈਕਸ ਡਿਫਾਲਟਰਾਂ ਦੀਆਂ 3 ਪ੍ਰਾਪਰਟੀਆਂ ਕੀਤੀਆਂ ਸੀਲ
Publish Date: Fri, 06 Feb 2026 07:30 PM (IST)
Updated Date: Fri, 06 Feb 2026 08:05 PM (IST)
ਪੰਜਾਬੀ ਜਾਗਰਣ ਪ੍ਰਤੀਨਿਧ,ਜਲੰਧਰ
ਨਗਰ ਨਿਗਮ ਵੱਲੋਂ ਪ੍ਰਾਪਰਟੀ ਟੈਕਸ ਡਿਫਾਲਟਰਾਂ ਵਿਰੁੱਧ ਚਲਾਈ ਗਈ ਮੁਹਿੰਮ ਅਧੀਨ ਸ਼ੁੱਕਰਵਾਰ ਨੂੰ 3 ਪ੍ਰਾਪਰਟੀਆਂ ਦੀ ਸੀਲਿੰਗ ਕੀਤੀ। ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਬਰਾਂਚ ਦੇ ਸੁਪਰਡੈਂਟ ਮਹੀਪ ਸਰੀਨ ਅਨੁਸਾਰ ਉਕਤ ਪ੍ਰਾਪਰਟੀਆਂ ਸ਼ਾਹ ਸਿਕੰਦਰ ਰੋਡ ਤੇ ਟਾਂਡਾ ਰੋਡ ’ਤੇ ਕੀਤੀਆਂ। ਉਕਤ ਕਾਰਵਾਈ ਪ੍ਰਾਪਰਟੀ ਟੈਕਸ ਬ੍ਰਾਂਚ ਦੇ ਸੁਪਰਡੈਂਟਾਂ ਮਹੀਪ ਸਰੀਨ ਤੇ ਰਾਜੀਵ ਰਿਸ਼ੀ ਨੇ ਪੁਲਿਸ ਤੇ ਸਟਾਫ ਨਾਲ ਇਕ ਸ਼ਾਹ ਸਿਕੰਦਰ ਰੋਡ ਦੀ ਫੈਕਟਰੀ ਤੇ ਦੋ ਟਾਂਡਾ ਰੋਡ ਦੀਆਂ ਫੈਕਟਰੀਆਂ ਨੂੰ ਸੀਲ ਕੀਤਾ ਗਿਆ। ਉਕਤ ਤਿੰਨ ਫੈਕਟਰੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ ਪਰ ਉਨ੍ਹਾਂ ਨੇ ਪਰਵਾਹ ਨਹੀਂ ਕੀਤੀ, ਜਿਸ ਕਾਰਨ ਸ਼ੁੱਕਰਵਾਰ ਨੂੰ ਉਕਤ ਤਿੰਨ ਫੈਕਟਰੀਆਂ, ਜਿਨ੍ਹਾਂ ਦਾ ਲਗਪਗ 2 ਲੱਖ ਤੋਂ ਵੱਧ ਟੈਕਸ ਬਣਦਾ ਹੈ, ਨੂੰ ਸੀਲ ਕਰ ਦਿੱਤਾ ਗਿਆ।