ਐੱਮਸੀ ਜਸਵਿੰਦਰ ਫੁੰਮਣ ਨੂੰ ਸਦਮਾ, ਪਤਨੀ ਦਾ ਦੇਹਾਂਤ
ਐੱਮਸੀ ਜਸਵਿੰਦਰ ਫੁੰਮਣ ਨੂੰ ਸਦਮਾ, ਪਤਨੀ ਦਾ ਦੇਹਾਂਤ
Publish Date: Wed, 18 Feb 2026 07:01 PM (IST)
Updated Date: Wed, 18 Feb 2026 07:03 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਸ਼ਹਿਰ ਦੇ ਵਾਰਡ ਨੰਬਰ 10 ਦੇ ਐੱਮਸੀ ਜਸਵਿੰਦਰ ਗਿੱਲ (ਫੁੰਮਣ) ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੀ ਧਰਮ ਪਤਨੀ ਅੰਜੂ ਗਿੱਲ ਦਾ ਦੇਹਾਂਤ ਹੋ ਗਿਆ। ਇਸ ਦੁੱਖ ਦੀ ਘੜੀ ਵਿਚ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸਮੇਤ ਹੋਰ ਆਗੂਆਂ ਨੇ ਗਿੱਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੰਜੂ ਗਿੱਲ ਦਾ ਅੰਤਿਮ ਸਸਕਾਰ 19 ਫਰਵਰੀ ਦਿਨ ਵੀਰਵਾਰ ਨੂੰ ਸਵੇਰੇ 11 ਵਜੇ ਮੋਗਾ ਰੋਡ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ‘ਚ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਸੁਖਦੀਪ ਸਿੰਘ ਸੋਨੂੰ ਕੰਗ ਪੀਏ, ਮੰਡੀ ਕਮੇਟੀ ਪ੍ਰਧਾਨ ਪਵਨ ਅਗਰਵਾਲ, ਸੀਨੀਅਰ ਕਾਂਗਰਸੀ ਆਗੂ ਟਿੰਪੀ ਕੁਮਰਾ, ਰਾਜੇਸ਼ ਗੁਪਤਾ, ਕ੍ਰਿਸ਼ਨ ਲਾਲ ਗਾਬਾ, ਐੱਮਸੀ ਪਰਮਜੀਤ ਕੌਰ ਬਜਾਜ, ਐੱਮਸੀ ਕਰੁਣਾ ਜਿੰਦਲ, ਐੱਮਸੀ ਰੂਚੀ ਅਗਰਵਾਲ, ਐੱਮਸੀ ਵੰਦਨਾ ਮਿੱਤਲ, ਕੁਲਬੀਰ ਸਿੰਘ ਧੰਜੂ, ਯੂਥ ਆਗੂ ਖੁਸ਼ਦੀਪ ਸਿੰਘ ਧੰਜੂ, ਸਾਬਕਾ ਐੱਮਸੀ ਰੇਸ਼ਮ ਗਿੱਲ, ਰੋਮੀ ਗਿੱਲ, ਮਨਜੀਤ ਸਿੰਘ ਸੱਤਾ, ਸਾਬਾ ਪੰਡਿਤ, ਅਨਵਰ ਘਈ ਸਾਬਕਾ ਐੱਮਸੀ, ਸੁਖਵਿੰਦਰ ਮੰਗਾ ਸਾਬਕਾ ਐੱਮਸੀ, ਪਵਨ ਜੁਨੇਜਾ, ਸੁਰਿੰਦਰ ਭੱਟੀ, ਡਾ. ਅਰਵਿੰਦਰ ਸਿੰਘ ਰੂਪਰਾ, ਕੁਲਵਿੰਦਰ ਸਿੰਘ ਜੌੜਾ ਤੇ ਸਮੂਹ ਮੁਹੱਲਾ ਨਿਵਾਸੀ ਸ਼ਾਮਲ ਸਨ।