ਮੇਅਰ ਵਨੀਤ ਧੀਰ ਨੂੰ ਕੀਤਾ ਸਨਮਾਨਿਤ
ਚੌਕਾਂ ਦਾ ਸੁੰਦਰੀਕਰਨ ਕਰਵਾਉਣ ਲਈ ਮੇਅਰ ਵਨੀਤ ਧੀਰ ਨੂੰ ਕੀਤਾ ਸਨਮਾਨਿਤ
Publish Date: Wed, 21 Jan 2026 06:39 PM (IST)
Updated Date: Wed, 21 Jan 2026 06:42 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸਿੱਖ ਸੰਘਰਸ਼ ਕਮੇਟੀ ਬਸਤੀ ਮਿੱਠੂ ਵੱਲੋਂ ਸ਼ਹਿਰ ਦੇ ਵੱਖ-ਵੱਖ ਚੌਕਾਂ ਦਾ ਸੁੰਦਰੀਕਰਨ ਮਾਂ ਬੋਲੀ ਪੰਜਾਬੀ ਵਿਚ ਕਰਵਾਉਣ ਦੇ ਸ਼ਲਾਘਾਯੋਗ ਯਤਨਾਂ ਲਈ ਮੇਅਰ ਵਨੀਤ ਧੀਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਪ੍ਰਧਾਨ ਵਿੱਕੀ ਸਿੰਘ ਖਾਲਸਾ, ਸੁਖਦੇਵ ਸਿੰਘ ਪਰਮਾਰ, ਸੋਨੂੰ ਫਿਰੋਜ਼ਪੁਰੀਆ, ਗੁਰਨਾਮ ਸਿੰਘ, ਗੁਰਮੇਲ ਸਿੰਘ ਅਤੇ ਪ੍ਰੀਤਮ ਸਿੰਘ ਬਾਵਾ ਨੇ ਕਿਹਾ ਕਿ ਚੌਕਾਂ ਦੇ ਸੁੰਦਰੀਕਰਨ ਦੌਰਾਨ ਮਾਂ ਬੋਲੀ ਪੰਜਾਬੀ ਦੀ ਵਰਤੋਂ ਕਰਨਾ ਇੱਕ ਕਾਬਿਲ-ਏ-ਤਾਰੀਫ਼ ਕਦਮ ਹੈ। ਇਸ ਨਾਲ ਪੰਜਾਬੀ ਭਾਸ਼ਾ ਦਾ ਪ੍ਰਚਾਰ ਤੇ ਪਸਾਰ ਹੋਵੇਗਾ ਅਤੇ ਦੂਰ-ਦੁਰਾਡੇ ਤੋਂ ਆਉਣ ਵਾਲੇ ਯਾਤਰੀਆਂ ਵਿੱਚ ਵੀ ਪੰਜਾਬੀ ਪ੍ਰਤੀ ਰੁਝਾਨ ਵਧੇਗਾ। ਆਗੂਆਂ ਨੇ ਮੇਅਰ ਵਨੀਤ ਧੀਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਮਾਂ ਬੋਲੀ ਨੂੰ ਤਰਜੀਹ ਦੇ ਕੇ ਚੌਕਾਂ ਦਾ ਸੁੰਦਰੀਕਰਨ ਕਰਵਾਉਣਾ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਸਾਬਤ ਹੋਵੇਗਾ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਵਿੱਕੀ ਸਿੰਘ ਖਾਲਸਾ ਨੇ ਕਿਹਾ ਕਿ ਸਾਨੂੰ ਪੰਜਾਬ ਦੀ ਧਰਤੀ ’ਤੇ ਜਨਮ ਲੈਣ ਅਤੇ ਆਪਣੀ ਮਾਤ ਭਾਸ਼ਾ ਪੰਜਾਬੀ ‘ਤੇ ਪੂਰਾ ਮਾਣ ਹੈ ਅਤੇ ਜੋ ਵੀ ਮਾਂ ਬੋਲੀ ਦੇ ਹੱਕ ਵਿੱਚ ਖੜ੍ਹਦਾ ਹੈ, ਕਮੇਟੀ ਉਸ ਦੀ ਦਿਲੋਂ ਕਦਰ ਕਰਦੀ ਹੈ। ਇਸ ਦੌਰਾਨ ਮੇਅਰ ਵਨੀਤ ਧੀਰ ਵੱਲੋਂ ਵੀ ਸਿੱਖ ਸੰਘਰਸ਼ ਕਮੇਟੀ ਦੇ ਪ੍ਰਧਾਨ ਵਿੱਕੀ ਸਿੰਘ ਖਾਲਸਾ ਸਮੇਤ ਹੋਰ ਮੈਂਬਰਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ। ਮੇਅਰ ਵਨੀਤ ਧੀਰ ਨੇ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਭਵਿੱਖ ਵਿੱਚ ਵੀ ਮਾਂ ਬੋਲੀ ਪੰਜਾਬੀ ਦੀ ਸੇਵਾ ਤੇ ਪ੍ਰਚਾਰ ਲਈ ਹਰ ਸੰਭਵ ਯਤਨ ਜਾਰੀ ਰੱਖਣਗੇ। ਇਸ ਮੌਕੇ ਸਨੀ ਰਾਠੌਰ, ਜੋਗਿੰਦਰ ਸਿੰਘ, ਸੁੱਚਾ ਸਿੰਘ ਵਨਰਾਜ, ਦੀਪ ਸਿੰਘ ਦੀਪੂ, ਜਗਦੀਸ ਸਿੰਘ ਕਾਲਾ, ਅੰਮ੍ਰਿਤਪਾਲ ਸਿੰਘ, ਗਗਨ ਡਾਬਰ, ਕੁਲਵਿੰਦਰ ਸਿੰਘ ਕਾਲਾ, ਗੁਰਦਿਆਲ ਸਿੰਘ ਮੁੱਖਾ, ਹਰਜੀਤ ਸਿੰਘ ਟਿੰਕਾ, ਜਰਨੈਲ ਸਿੰਘ ਜੈਲਾ, ਸਤਨਾਮ ਸਿੰਘ ਬੰਟੀ, ਸੈਪੀ ਪਰਮਾਰ ਤੇ ਮੰਗਲ ਸਿੰਘ ਆਦਿ ਹਾਜ਼ਰ ਸਨ।