ਮੇਅਰ ਨੇ ਖਾਦ ਬਣਾਉਣ ਵਾਲੇ ਪ੍ਰੋਜੈਕਟ ਦਾ ਲਿਆ ਜਾਇਜ਼ਾ
ਜਾਸ, ਜਲੰਧਰ : ਮੇਅਰ
Publish Date: Thu, 05 Mar 2026 09:21 PM (IST)
Updated Date: Thu, 05 Mar 2026 09:23 PM (IST)
ਜਾਸ, ਜਲੰਧਰ : ਮੇਅਰ ਵਨੀਤ ਧੀਰ ਨੇ ਵੀਰਵਾਰ ਨੂੰ ਨਗਰ ਨਿਗਮ ਦੀਆਂ ਕੰਪੋਸਟਿੰਗ ਸਾਈਟਾਂ ਦਾ ਦੌਰਾ ਕਰ ਕੇ ਉਥੇ ਹੋ ਰਹੇ ਕੰਮ ਦਾ ਜਾਇਜ਼ਾ ਲਿਆ। ਹੈਲਥ ਬ੍ਰਾਂਚ ਦੀ ਟੀਮ ਨਾਲ ਫੋਲੜੀਵਾਲ ਸੀਵਰੇਜ ਟ੍ਰੀਟਮੈਂਟ ਪਲਾਂਟ ’ਚ ਪੁੱਜ ਕੇ ਮੇਅਰ ਨੇ ਕੂੜੇ ਤੋਂ ਖਾਦ ਬਣਾਉਣ ਦੇ ਕੰਮ ਦੀ ਜਾਂਚ ਕੀਤੀ। ਉਨ੍ਹਾਂ ਨੇ ਕਿਹਾ ਕਿ ਕੰਮ ਕਾਫੀ ਮੱਠੀ ਰਫ਼ਤਾਰ ਨਾਲ ਚੱਲ ਹੈ ਤੇ ਇਸ ’ਚ ਤੇਜ਼ੀ ਲਿਆਉਣ ਦੀ ਲੋੜ ਹੈ।
ਇਸ ਮੌਕੇ ਉਨ੍ਹਾਂ ਨਾਲ ਹੈਲਥ ਅਫਸਰ ਡਾ. ਸ਼੍ਰੀ ਕ੍ਰਿਸ਼ਨ ਸ਼ਰਮਾ ਮੌਜੂਦ ਸਨ। ਡਾ. ਸ਼੍ਰੀ ਕ੍ਰਿਸ਼ਨ ਨੇ ਦੱਸਿਆ ਕਿ ਮਸ਼ੀਨਰੀ ਤੇ ਸਟਾਫ ਦੀ ਕਮੀ ਕਾਰਨ ਕੰਮ ਦੀ ਰਫ਼ਤਾਰ ’ਤੇ ਅਸਰ ਪੈ ਰਿਹਾ ਹੈ। ਮੇਅਰ ਵਨੀਤ ਧੀਰ ਨੇ ਨਿਰਦੇਸ਼ ਦਿੱਤਾ ਕਿ ਜੋ ਵੀ ਸਮੱਸਿਆ ਹੈ, ਉਸ ਨੂੰ ਜਲਦੀ ਦੂਰ ਕੀਤਾ ਜਾਵੇ। ਉਨ੍ਹਾਂ ਨੇ ਨੰਗਲ ਸ਼ਾਮਾਂ, ਬੜਿੰਗ ਤੇ ਦਕੋਹਾ ਸਾਈਟਾਂ 'ਤੇ ਪਿਟਸ ਪ੍ਰੋਜੈਕਟ ਤੇ ਮਸ਼ੀਨਰੀ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਚਾਰਾਂ ਸਾਈਟਾਂ ’ਤੇ ਖਾਦ ਬਣਾਉਣ ਦਾ ਕੰਮ ਤੇਜ਼ ਕੀਤਾ ਜਾਵੇ। ਸਾਰੀਆਂ ਸਾਈਟਾਂ 'ਤੇ 6 ਹਫ਼ਤਿਆਂ ਵਿਚ ਕੂੜੇ ਤੋਂ ਖਾਦ ਬਣਾਉਣ ਦਾ ਕੰਮ ਰੂਟੀਨ ’ਚ ਹੋਣਾ ਚਾਹੀਦਾ ਹੈ। ਜੇਕਰ ਕਿਸੇ ਵੀ ਮਸ਼ੀਨਗਰੀ ’ਚ ਖਰਾਬੀ ਹੈ ਤਾਂ ਉਸਨੂੰ ਤੁਰੰਤ ਠੀਕ ਕਰਵਾਇਆ ਜਾਵੇ ਤੇ ਜੇ ਮਸ਼ੀਨਰੀ ਦੀ ਕਮੀ ਹੈ ਤੇ ਫੌਰੀ ਖਰੀਦਣ ਦਾ ਪ੍ਰਬੰਧ ਕੀਤਾ ਜਾਵੇ।