ਮੇਅਰ ਨੂੰ ਦਰਪੇਸ਼ ਮੁਸ਼ਕਲਾਂ ਤੋਂ ਕਰਵਾਇਆ ਜਾਣੂ
ਕੀਮਤੀ ਭਗਤ, ਪੰਜਾਬੀ ਜਾਗਰਣ,
Publish Date: Fri, 13 Mar 2026 09:18 PM (IST)
Updated Date: Fri, 13 Mar 2026 09:21 PM (IST)

ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਸੰਘਾ ਚੌਕ, ਕੁੱਕੀ ਢਾਬ ਵੈੱਲਫੇਅਰ ਐਸੋਸੀਏਸ਼ਨ ਦੇ ਮੈਂਬਰ ਪ੍ਰਧਾਨ ਪੀ.ਐੱਸ.ਆਹਲੂਵਾਲੀਆ ਦੀ ਅਗਵਾਈ ਹੇਠ ਜਲੰਧਰ ਦੇ ਮੇਅਰ ਵਨੀਤ ਧੀਰ ਨੂੰ ਮਿਲੇ, ਜਿੱਥੇ ਉਨ੍ਹਾਂ ਨੇ ਇਲਾਕੇ ਵਿਚ ਆ ਰਹੀਆਂ ਮੁਸ਼ਕਲਾਂ ਤੋਂ ਮੇਅਰ ਨੂੰ ਜਾਣੂ ਕਰਵਾਇਆ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਆਹਲੂਵਾਲਿਆਂ ਨੇ ਦੱਸਿਆ ਕਿ ਕੂਕੀ ਢਾਬ ਚੌਕ ਵਿਖੇ ਪਿਛਲੇ ਕਈ ਸਾਲਾਂ ਤੋਂ ਆ ਰਹੀ ਟ੍ਰੈਫਿਕ ਜਾਮ ਦੀ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ। ਚੌਕ ਨਾਲ ਲੱਗਦੀਆਂ ਕਈ ਕਾਲੋਨੀਆਂ ਨੂੰ ਜੋੜਦਾ ਹੈ, ਜਿਸ ਕਾਰਨ ਇੱਥੇ ਸਾਰਾ ਦਿਨ ਆਵਾਜਾਈ ਕਾਫ਼ੀ ਰਹਿੰਦੀ ਹੈ। ਖਾਸ ਕਰਕੇ ਸਵੇਰ ਅਤੇ ਸ਼ਾਮ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਹਲੂਵਾਲੀਆ ਨੇ ਕਿਹਾ ਕਿ ਇੱਥੇ ਟ੍ਰੈਫਿਕ ਪੁਲਿਸ ਦੀ ਨਿਯੁਕਤੀ, ਨੌ ਪਾਰਕਿੰਗ ਦੇ ਸਖਤ ਨਿਯਮ ਅਤੇ ਜ਼ਰੂਰੀ ਸਾਈਨ ਬੋਰਡ ਲਗਾਏ ਜਾਣ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਕੁੱਕੀ ਢਾਬ ਇਲਾਕੇ ’ਚ ਰਾਤ ਦੇ ਸਮੇਂ ਲਾਈਟ ਵਿਵਸਥਾ ਵੀ ਕਾਫੀ ਮਾੜੀ ਹੈ, ਜਿਸ ਕਾਰਨ ਰਾਤ ਨੂੰ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਕਾਫੀ ਦਿੱਕਤ ਆਉਂਦੀ ਹੈ। ਹਨੇਰਾ ਹੋਣ ਕਾਰਨ ਦੁਰਘਟਨਾ ਹੋਣ ਦਾ ਡਰ ਬਣਿਆ ਰਹਿੰਦਾ ਹੈ। ਗਰੀਨ ਵੁੱਡ ਐਵੀਨਿਊ ਤੇ ਪਾਰਕ ਐਵੀਨਿਓ ਕਾਲੋਨੀਆਂ ਦੇ ਨਾਂ ਦੀ ਕਾਲੋਨੀ ਨੇਮ ਬੋਰਡ ਕੁੱਕੀ ਢਾਬ ਸੰਘਾ ਚੌਕ ਵਿਖੇ ਲਾਉਣ ਦੀ ਮੰਗ ਵੀ ਰੱਖੀ ਗਈ। ਆਹਲੂਵਾਲੀਆ ਨੇ ਹਲਕਾ ਜਲੰਧਰ ਕੈਂਟ ਦੇ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਦਾ ਧੰਨਵਾਦ ਵੀ ਕੀਤਾ, ਜਿਨ੍ਹਾਂ ਇਲਾਕੇ ਦੀਆਂ ਪ੍ਰਮੁੱਖ ਮੰਗਾਂ ਨੂੰ ਮੇਅਰ ਵਨੀਤ ਧੀਰ ਸਾਹਮਣੇ ਰੱਖਣ ਵਿੱਚ ਮਦਦ ਕੀਤੀ। ਇਸ ਮੌਕੇ ਐੱਚ.ਐੱਸ.ਵਾਲੀਆ, ਪ੍ਰੀਤ ਅਰੋੜਾ, ਜਤਿੰਦਰ ਸਿੰਘ ਤੇ ਐਸੋਸੀਏਸ਼ਨ ਦੇ ਸਮੂਹ ਮੈਂਬਰ ਮੌਜੂਦ ਸਨ। ਮੇਅਰ ਵਨੀਤ ਧੀਰ ਨੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਇਲਾਕੇ ਦੀਆਂ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।