ਨੈਸ਼ਨਲ ਆਈ ਕੇਅਰ ਤੇ ਲੇਸਿਕ ਹੱਬ ਦੀ ਹਾਫ ਮੈਰਾਥਨ ’ਚ ਸ਼ਹਿਰਵਾਸੀਆਂ ਨਾਲ ਦੌੜ ’ਚ ਸ਼ਾਮਲ ਹੋਏ ਮੇਅਰ, ਕੋਹਲੀ ਤੇ ਸਾਂਪਲਾ

- ਪੁਰਸ਼ ਵਰਗ ’ਚ ਵਿਸਲੇ ਕਿਬੀਚਲ, ਮਨਜੀਤ ਸਿੰਘ, ਜਤਿੰਦਰ ਸਿੰਘ ਤੇ ਮਹਿਲਾ ਵਰਗ ’ਚ ਸ਼੍ਰੇਆ, ਕਵਿਤਾ ਤੇ ਜੋਤੀ ਬਣੇ ਜੇਤੂ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨੈਸ਼ਨਲ ਆਈ ਕੇਅਰ ਤੇ ਲੇਸਿਕ ਹੱਬ ਕਪੂਰਥਲਾ ਰੋਡ ਵੱਲੋਂ ਹਾਫ ਮੈਰਾਥਨ ਦੌੜ ‘ਰਫ਼ਤਾਰ-ਦੇ-ਸੂਰਮੇ’ ਐਤਵਾਰ ਨੂੰ ਕਰਵਾਈ ਗਈ। ਜਿਸ ’ਚ ਮੇਅਰ ਵਨੀਤ ਧੀਰ, ਆਮ ਆਦਮੀ ਪਾਰਟੀ ਦੇ ਹਲਕਾ ਸੈਂਟਰਲ ਦੇ ਇੰਚਾਰਜ ਨਿਤਿਨ ਕੋਹਲੀ ਤੇ ਆਮ ਆਦਮੀ ਪਾਰਟੀ ਦੇ ਐੱਸਸੀ ਵਿੰਗ ਦੇ ਪ੍ਰਦੇਸ਼ ਸਕੱਤਰ ਤੇ ਦੋਆਬਾ ਦੇ ਇੰਚਾਰਜ ਰੋਬਿਨ ਸਾਂਪਲਾ ਸ਼ਹਿਰ ਵਾਸੀਆਂ ਨਾਲ ਦੌੜ ’ਚ ਸ਼ਾਮਲ ਹੋਏ। ਹਸਪਤਾਲ ਦੇ ਸੰਚਾਲਕ ਡਾ. ਪਿਯੂਸ਼ ਸੂਦ, ਡਾ. ਰੁਚੀ ਸਿੰਘ ਗੌੜ, ਰਾਜੇਸ਼ ਬਾਹਰੀ, ਰੋਹਿਤ ਸ਼ਰਮਾ ਤੇ ਸੁਨੀਲ ਸ਼ਰਮਾ ਦੀ ਅਗਵਾਈ ’ਚ ਕਰਵਾਈ ਹਾਫ ਮੈਰਾਥਨ ’ਚ ਚਾਰ ਈਵੈਂਟ ਕਰਵਾਏ ਗਏ, ਜਿਸ ’ਚ ਦੌੜਾਕਾਂ ਨੇ 21 ਕਿਲੋਮੀਟਰ, 10 ਕਿਲੋਮੀਟਰ, 5 ਕਿਲੋਮੀਟਰ ਤੇ 3 ਕਿਲੋਮੀਟਰ ਦਾ ਫਾਸਲਾ ਤੈਅ ਕੀਤਾ। ਨਸ਼ਾ ਮੁਕਤ ਤੇ ਸਿਹਤਮੰਦ ਸਮਾਜ, ਬੇਟੀ ਬਚਾਓ ਬੇਟੀ ਪੜ੍ਹਾਓ, ਵਰਲਡ ਆਈ ਡੋਨੇਸ਼ਨ ਤੇ ਮਹਿਲਾ ਸਸ਼ਕਤੀਕਰਨ ਦੇ ਸੰਦੇਸ਼ ਨਾਲ ਕੱਢੀ ਗਈ ਇਸ ਹਾਫ ਮੈਰਾਥਨ ਤੋਂ ਪਹਿਲਾਂ ਐਸ਼ਲੇ ਕੌਰ ਰੀਨ ਤੇ ਰਾਜਨ ਸਿਆਲ ਦੀ ਟੀਮ ਵੱਲੋਂ ਸਾਰੇ ਦੌੜਾਕਾਂ ਲਈ ਵਾਰਮਅੱਪ ਸੈਸ਼ਨ ਕਰਵਾਇਆ ਗਿਆ। ਮੇਅਰ ਵਿਨੀਤ ਧੀਰ, ਨਿਤਿਨ ਕੋਹਲੀ, ਰੋਬਿਨ ਸਾਂਪਲਾ, ਜਲੰਧਰ ਰਨਰ ਕਲੱਬ ਦੇ ਦੌੜਾਕ ਸੁਨੀਲ ਸ਼ਰਮਾ, ਡਾ. ਪਿਯੂਸ਼ ਸੂਦ, ਸਰਵਰਾਜ ਕੁਮਾਰ, ਅਨੂ ਬਾਹਰੀ, ਰੋਟਰੀ ਕਲੱਬ 3070 ਦੇ ਪੂਰਵ ਗਵਰਨਰ ਡਾ. ਐੱਸਪੀਐੱਸ ਗਰੋਵਰ, ਤਰਸੇਮ ਸਿੰਘ ਭੋਲਾ, ਸ਼ੀਖਾ ਸਿੰਘ ਤੇ ਜ਼ਿਲ੍ਹਾ ਖੇਡ ਅਧਿਕਾਰੀ ਗੁਰਪ੍ਰੀਤ ਸਿੰਘ ਬਾਜਵਾ ਨੇ ਮੈਰਾਥਨ ਨੂੰ ਰਵਾਨਾ ਕੀਤਾ। ਇਹ ਦੌੜ ਸਰਕਾਰੀ ਆਰਟ ਐਂਡ ਸਪੋਰਟਸ ਕਾਲਜ ਤੋਂ ਸ਼ੁਰੂ ਹੋ ਕੇ ਕਪੂਰਥਲਾ ਚੌਕ, ਵਰਕਸ਼ਾਪ ਚੌਕ, ਡੀਏਵੀ ਕਾਲਜ, ਸਬਜ਼ੀ ਮੰਡੀ ਮਕਸੂਦਾਂ, ਸੁਰਾਨੁੱਸੀ ਤੇ ਬਿਧੀਪੁਰ ਰੇਲਵੇ ਕ੍ਰਾਸਿੰਗ ਤੋਂ ਹੁੰਦੀ ਹੋਈ 21 ਕਿਲੋਮੀਟਰ ਦਾ ਰਸਤਾ ਤੈਅ ਕਰ ਕੇ ਮੁੜ ਸਪੋਰਟਸ ਕਾਲਜ ’ਚ ਸਮਾਪਤ ਹੋਈ।
ਇਸ ਦੌਰਾਨ ਵੱਖ-ਵੱਖ ਵਰਗਾਂ ’ਚ 1800 ਤੋਂ ਵੱਧ ਦੌੜਾਕਾਂ ਤੇ 3000 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ। 5 ਕਿਲੋਮੀਟਰ ਪੁਰਸ਼ ਵਰਗ ’ਚ ਪਹਿਲਾ ਸਥਾਨ ਉਰਵਿੰਦਰ ਸਿੰਘ, ਦੂਜਾ ਸੰਜੈ ਕੁਮਾਰ ਤੇ ਤੀਜਾ ਰਾਘਵ ਜੋਤ ਨੇ ਹਾਸਲ ਕੀਤਾ। ਮਹਿਲਾ ਵਰਗ ’ਚ ਪਹਿਲਾ ਸਥਾਨ ਸੀਮਾ, ਦੂਜਾ ਚੰਨਪ੍ਰੀਤ ਕੌਰ ਤੇ ਤੀਜਾ ਹਰਮਨਪ੍ਰੀਤ ਕੌਰ ਨੇ ਹਾਸਲ ਕੀਤਾ। 10 ਕਿਲੋਮੀਟਰ ਪੁਰਸ਼ ਵਰਗ ’ਚ ਪਹਿਲਾ ਸਥਾਨ ਜੋਨ, ਦੂਜਾ ਚਰਨਜੀਤ ਸਿੰਘ ਤੇ ਤੀਜਾ ਅਰਸ਼ਦੀਪ ਸਿੰਘ ਨੇ ਪ੍ਰਾਪਤ ਕੀਤਾ। ਮਹਿਲਾ ਵਰਗ ’ਚ ਪਹਿਲਾ ਸਥਾਨ ਵੀਰਪਾਲ ਕੌਰ, ਦੂਜਾ ਸਨੇਹਾ ਤੇ ਤੀਜਾ ਮਨਦੀਪ ਕੌਰ ਨੇ ਹਾਸਲ ਕੀਤਾ। ਇਸੇ ਤਰ੍ਹਾਂ 21 ਕਿਲੋਮੀਟਰ ਪੁਰਸ਼ ਵਰਗ ’ਚ ਪਹਿਲਾ ਸਥਾਨ ਵਿਸਲੇ ਕਿਬੀਚਲ, ਦੂਜਾ ਮਨਜੀਤ ਸਿੰਘ ਤੇ ਤੀਜਾ ਜਤਿੰਦਰ ਸਿੰਘ ਨੇ ਹਾਸਲ ਕੀਤਾ, ਜਦਕਿ ਮਹਿਲਾ ਵਰਗ ’ਚ ਪਹਿਲਾ ਸਥਾਨ ਸ਼੍ਰੇਆ, ਦੂਜਾ ਕਵਿਤਾ ਤੇ ਤੀਜਾ ਜੋਤੀ ਨੇ ਪ੍ਰਾਪਤ ਕੀਤਾ।
ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਆਉਣ ਵਾਲੇ ਦੌੜਾਕਾਂ ਨੂੰ ਨਕਦ ਇਨਾਮ ਤੇ ਮੈਡਲ ਦਿੱਤੇ ਗਏ, ਜਦਕਿ ਸਾਰੇ ਭਾਗੀਦਾਰਾਂ ਨੂੰ ਵੀ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪੰਜਾਬ ਐੱਨਸੀਸੀ ਬਟਾਲੀਅਨ ਦੇ ਕੈਡੇਟਾਂ ਤੇ ਅਧਿਕਾਰੀਆਂ ਤੋਂ ਇਲਾਵਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਡੀਏਵੀ ਯੂਨੀਵਰਸਿਟੀ ਤੇ ਜੀਐੱਨਏ ਯੂਨੀਵਰਸਿਟੀ ਦੇ ਵਲੰਟੀਅਰਾਂ ਨੇ ਦੌੜ ਦੇ ਸੰਚਾਲਨ ਤੇ ਟ੍ਰੈਫਿਕ ਕੰਟਰੋਲ ’ਚ ਸਹਿਯੋਗ ਦਿੱਤਾ। ਦੋਆਬਾ ਕਾਲਜ ਦੀ ਭੰਗੜਾ ਟੀਮ ਨੇ ਦੌੜਾਕਾਂ ਦਾ ਮਨੋਰੰਜਨ ਕੀਤਾ। ਡਾ. ਪਿਯੂਸ਼ ਸੂਦ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਰਾਹੀਂ ਇਕੱਠੀ ਕੀਤੀ ਗਈ ਰਕਮ ਨਾਲ 100 ਜ਼ਰੂਰਤਮੰਦ ਮਰੀਜ਼ਾਂ ਦੀਆਂ ਅੱਖਾਂ ਦੇ ਮੁਫ਼ਤ ਕੈਟਰੈਕਟ ਆਪ੍ਰੇਸ਼ਨ ਕੀਤੇ ਜਾਣਗੇ। ਪ੍ਰਬੰਧਕਾਂ ਨੇ ਸਹਿਯੋਗ ਕਰਨ ਵਾਲਿਆਂ ਦਾ ਧੰਨਵਾਦ ਕੀਤਾ। ਐਸੋਸੀਏਸ਼ਨ ਸਾਇਨ ਲੈਂਗਵੇਜ ਗਰੁੱਪ ਦੇ ਦੌੜਾਕਾਂ ਨੇ ਵੀ ਵਿਸ਼ੇਸ਼ ਹਾਜ਼ਰੀ ਦਰਜ ਕਰਵਾਈ। ਇਸ ਮੌਕੇ ਰੋਹਿਤ ਬਾਹਰੀ, ਪੁਨੀਤ ਚੱਢਾ, ਰਾਜੂ ਧੀਰ, ਪਰਮਵੀਰ ਸਿੰਘ, ਰਮਨ ਅਰੋੜਾ, ਹਰਪ੍ਰੀਤ ਸਿੰਘ, ਵਿਜੈ ਕੁਮਾਰ, ਵਰੁਣ ਤਲਵਾੜ, ਹਰਸਿਮਰਨ ਸਿੰਘ, ਦਿਨੇਸ਼ ਕੁਮਾਰ, ਦਮਨ ਕੁਮਾਰ ਸਮੇਤ ਹੋਰ ਮੈਂਬਰ ਮੌਜੂਦ ਸਨ।