ਮੇਅਰ ਨੇ 30 ਅਪ੍ਰੈਲ ਤਕ ਸਟ੍ਰੀਟ ਲਾਈਟਾਂ ਠੀਕ ਕਰਨ ਦਾ ਦਿੱਤਾ ਅਲਟੀਮੇਟਮ
ਮੇਅਰ ਨੇ 30 ਅਪ੍ਰੈਲ ਤਕ ਸਾਰੇ ਸ਼ਹਿਰ ਦੀ ਸਟ੍ਰੀਟ ਲਾਈਟ ਠੀਕ ਕਰਨ ਦਾ ਅਲਟੀਮੇਟਮ ਦਿੱਤਾ
Publish Date: Thu, 19 Mar 2026 08:13 PM (IST)
Updated Date: Thu, 19 Mar 2026 08:16 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਸ਼ਹਿਰ ਦੀਆਂ 72 ਹਜ਼ਾਰ ਸਟਰੀਟ ਲਾਈਟਾਂ ਠੀਕ ਕਰਨ ਲਈ ਮੇਅਰ ਵਨੀਤ ਧੀਰ ਨੇ ਐੱਚਪੀਐੱਲ ਕੰਪਨੀ ਨੂੰ 30 ਅਪ੍ਰੈਲ ਤਕ ਠੀਕ ਕਰਨ ਦਾ ਅਲਟੀਮੇਟਮ ਦਿੱਤਾ ਹੈ। ਮੇਅਰ ਦੀ ਸਟ੍ਰੀਟ ਲਾਈਟ ਠੇਕਾ ਕੰਪਨੀ ਐੱਚਪੀਐੱਲ ਦੇ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ, ਜਿਸ ’ਚ ਨਗਰ ਨਿਗਮ ਦੇ ਕਮਿਸਨਰ ਸਮੇਤ ਹੋਰ ਅਧਿਕਾਰੀ ਵੀ ਸ਼ਾਮਲ ਹੋਏ। ਮੀਟਿੰਗ ’ਚ ਮੇਅਰ ਨੇ ਐੱਚਪੀਐੱਲ ਕੰਪਨੀ ਨੂੰ ਸ਼ਹਿਰ ’ਚ ਜਿਹੜੀਆਂ 72 ਹਜ਼ਾਰ ਸਟਰੀਟ ਲਾਈਟਾਂ ਲੱਗੀਆਂ ਹਨ, ਚਾਹੇ ਉਹ ਐੱਚਪੀਐੱਲ ਕੰਪਨੀ ਜਾਂ ਕਿਸੇ ਹੋਰ ਕੰਪਨੀ ਦੀਆਂ ਲੱਗੀਆਂ ਹੋਣ, ਉਹ ਸਾਰੀਆਂ ਲਾਈਟਾਂ ਐੱਚਪੀਐੱਲ ਕੰਪਨੀ ਠੀਕ ਕਰੇਗੀ ਤੇ ਜਿਥੇ ਨਵੀਆਂ ਲੱਗਣਗੀਆਂ ਹਨ ਉਥੇ ਨਵੀਆਂ ਲਾਈਟਾਂ ਲਗਾਈਆਂ ਜਾਣਗੀਆਂ। ਮੇਅਰ ਨੇ ਠੇਕਾ ਕੰਪਨੀ ਦੇ ਪ੍ਰਬੰਧਕਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਢਿੱਲ ਨੂੰ ਬਰਦਾਸ਼ਤ ਨਹੀਂ ਕਰਨਗੇ, ਇਸ ਲਈ ਕੰਪਨੀ ਨਿਰਧਾਰਤ ਦਿੱਤੇ 30 ਅਪ੍ਰੈਲ ਤੇ ਸਮੇਂ ਤੋਂ ਪਹਿਲਾਂ ਸਟਰੀਟ ਲਾਈਟਾਂ ਚਾਲੂ ਕਰੇ। ਇਸ ਦੌਰਾਨ ਠੇਕਾ ਕੰਪਨੀ ਨੇ ਵੀ ਭਰੋਸਾ ਦਿੱਤਾ ਹੈ ਕਿ ਉਹ ਨਿਰਧਾਰਤ ਸਮੇ ’ਤੇ ਸ਼ਹਿਰ ਦੀਆਂ ਸਟਰੀਟ ਲਾਈਟਾਂ ਠੀਕ ਕਰੇਗੀ ਤੇ ਇਸ ਲਈ ਵਧੇਰੇ ਸਟਾਫ ਵੀ ਲਾਏਗੀ।