ਮੇਅਰ ਤੇ ਹੈਲਥ ਅਫਸਰ ਨੇ ਕੂੜੇ ਦੇ ਵਜ਼ਨ ਦਾ ਲਿਆ ਜਾਇਜ਼ਾ
ਮੇਅਰ ਤੇ ਹੈਲਥ ਅਫਸਰ ਨੇ ਧਰਮਕੰਡੇ ਤੇ ਕੀਤੀ ਕੂੜੇ ਦੇ ਵਜ਼ਨ ਦੀ ਕੀਤੀ ਚੈਕਿੰਗ
Publish Date: Wed, 11 Mar 2026 07:55 PM (IST)
Updated Date: Wed, 11 Mar 2026 07:57 PM (IST)
--ਸਰਕਾਰੀ ਤੇ ਠੇਕੇਦਾਰਾਂ ਦੀਆਂ ਗੱਡੀਆਂ ਦੀਆਂ ਪਰਚੀਆਂ ਦੀ ਕੀਤੀ ਜਾਂਚ
--ਨਿਗਮ ਦੇ ਸਵਿਧਾ ਸੈਂਟਰ ’ਚ ਟਪਕਣ ਲੱਗਾ ਪਾਣੀ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਸਰਕਾਰੀ ਤੇ ਠੇਕੇਦਾਰਾਂ ਦੀਆਂ ਗੱਡੀਆਂ ਜੋ ਕਿ ਕੂੜੇ ਦੀ ਢੁਆਈ ਕਰਦੀਆਂ ਹਨ ਤੇ ਧਰਮ ਕੰਡੇ ’ਤੇ ਵਜ਼ਨ ਕਰਵਾਉਂਦੀਆਂ ਹਨ, ਦੀ ਅਚਾਨਕ ਚੈਕਿੰਗ ਹੋਈ ਅਤੇ ਕਿੱਥੇ ਸਰਕਾਰੀ ਤੇ ਠੇਕੇਦਾਰ ਦੀਆਂ ਗੱਡੀਆਂ ਖੜ੍ਹੀਆਂ ਹਨ, ਦਾ ਪਤਾ ਵੀ ਲਾਇਆ। ਉਕਤ ਚੈਕਿੰਗ ਮੇਅਰ ਵਨੀਤ ਧੀਰ ਨੇ ਨਗਰ ਨਿਗਮ ਦੇ ਸਹਾਇਕ ਸਿਹਤ ਅਫਸਰ ਡਾ: ਸ਼੍ਰੀ ਕ੍ਰਿਸ਼ਨ ਸ਼ਰਮਾ ਨਾਲ ਸਾਂਝੇ ਤੌਰ ’ਤੇ ਕੀਤੀ। ਇਸ ਦੌਰਾਨ ਇਕ ਠੇਕੇਦਾਰ ਦੀਆਂ ਹੀ ਪਰਚੀਆਂ ਸਹੀ ਪਾਈਆਂ ਗਈਆਂ। ਮੇਅਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਧਰਮਕੰਡੇ ’ਤੇ ਠੇਕੇਦਾਰ ਦੇ ਟਿੱਪਰਾਂ ਦੇ ਵਜ਼ਨ ਨੂੰ ਲੈ ਕੇ ਗੜਬੜ ਹੋ ਰਹੀ ਹੈ। ਇਸ ’ਤੇ ਉਨ੍ਹਾਂ ਨੇ ਸਹਾਇਕ ਸਿਹਤ ਅਫਸਰ ਡਾ: ਸ਼੍ਰੀ ਕ੍ਰਿਸ਼ਨ ਸ਼ਰਮਾ ਨੂੰ ਨਾਲ ਲਿਆ ਤੇ ਧਰਮਕੰਡੇ ’ਤੇ ਜਾ ਕੇ ਸਾਰੀਆਂ ਪਰਚੀਆਂ ਜਿਨ੍ਹਾਂ ’ਚ ਸਰਕਾਰੀ ਤੇ ਠੇਕੇਦਾਰ ਦੀਆਂ ਟਰਾਲੀਆਂ ਦੇ ਵਜ਼ਨ ਦੀਆਂ ਪਰਚੀਆਂ ਦੀ ਚੈਕਿੰਗ ਕੀਤੀ ਗਈ, ਜਿਸ ’ਚ ਕੁਝ ਗੜਬੜ ਪਾਈ ਗਈ, ਉਨ੍ਹਾਂ ਦੀ ਅਜੇ ਜਾਂਚ ਜਾਰੀ ਹੈ।
-------------------------
ਸੁਵਿਧਾ ਸੈਂਟਰ ’ਚ ਪਾਣੀ ਟਪਕਿਆ
ਨਗਰ ਨਿਗਮ ਦਾ ਬੇਸਮੈਂਟ ’ਚ ਬਣੇ ਸੁਵਿਧਾ ਸੈਂਟਰ ਦੀਆਂ ਛੱਤਾਂ ’ਚ ਪਾਣੀ ਚੋਣ ਕਾਰਨ ਉਥੇ ਖਾਲੀ ਬਾਲਟੀਆਂ ਰੱਖਣੀਆਂ ਪਈਆਂ। ਨਗਰ ਨਿਗਮ ਪ੍ਰਸ਼ਾਸਨ ਇਹ ਪਤਾ ਲਾੳਣ ’ਚ ਅਸਫਲ ਰਿਹਾ ਹੈ ਕਿ ਪਾਣੀ ਦੀ ਲੀਕੇਜ ਕਿਥੋਂ ਹੋ ਰਹੀ ਹੈ। ਇਸ ਸਬੰਧੀ ਪਾਣੀ ਚੋਣ ਦੀ ਸ਼ਿਕਾਇਤ ਤਾਂ ਕੀਤੀ ਗਈ ਪਰ ਸ਼ਾਮ 5 ਵਜੇ ਤਕ ਕੋਈ ਵੀ ਚੋ ਰਹੇ ਪਾਣੀ ਨੂੰ ਬੰਦ ਕਰਨ ਲਈ ਨਹੀਂ ਪੁੱਜਾ।