ਮੇਅਰ ਤੇ ਭਗਤ ਵੱਲੋਂ 30 ਲੱਖ ਦੇ ਵਿਕਾਸ ਕੰਮਾਂ ਦਾ ਉਦਘਾਟਨ
ਮੇਅਰ ਤੇ ਭਗਤ ਵੱਲੋਂ 30 ਲੱਖ ਦੇ ਵਿਕਾਸ ਕਾਰਜਾਂ ਦਾ ਸ਼ੁਭ ਆਰੰਭ
Publish Date: Tue, 24 Feb 2026 07:29 PM (IST)
Updated Date: Tue, 24 Feb 2026 07:31 PM (IST)

ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਵਾਰਡ ਨੰ. 62 ’ਚ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਵਿਧਾਇਕ ਫੰਡ ਦੇ 30 ਲੱਖ ਰੁਪਏ ਨਾਲ ਰਾਜ ਨਗਰ, ਕਬੀਰ ਵਿਹਾਰ ਤੇ ਮਧੁਬਨ ਕਾਲੋਨੀ ਦੀਆਂ ਗਲੀਆਂ ਦੇ ਨਿਰਮਾਣ ਕਾਰਜ ਦਾ ਸ਼ੁਭ ਆਰੰਭ ਕੀਤਾ ਗਿਆ। ਮੇਅਰ ਵਨੀਤ ਧੀਰ ਤੇ ਯੂਵਾ ਆਪ ਆਗੂ ਅਤੁਲ ਭਗਤ ਵੱਲੋਂ ਸਾਂਝੇ ਤੌਰ ’ਤੇ ਉਦਘਾਟਨ ਕਰਕੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਜ਼ਿਕਰਯੋਗ ਹੈ ਕਿ ਵਾਰਡ ਨੰ. 62 ਮੇਅਰ ਵਨੀਤ ਧੀਰ ਦਾ ਆਪਣਾ ਵਾਰਡ ਹੈ। ਇਸ ਮੌਕੇ ਅਤੁਲ ਭਗਤ ਨੇ ਕਿਹਾ ਕਿ ਇਲਾਕੇ ਦੀਆਂ ਬੁਨਿਆਦੀ ਸੁਵਿਧਾਵਾਂ ਨੂੰ ਮਜ਼ਬੂਤ ਕਰਨਾ ਉਨ੍ਹਾਂ ਦੀ ਪ੍ਰਾਥਮਿਕਤਾ ਹੈ ਤੇ ਗਲੀਆਂ ਦੇ ਨਿਰਮਾਣ ਨਾਲ ਲੋਕਾਂ ਨੂੰ ਲੰਬੇ ਸਮੇਂ ਤੋਂ ਆ ਰਹੀ ਸਮੱਸਿਆ ਤੋਂ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਲਗਾਤਾਰ ਫੰਡ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਸ਼ਹਿਰ ਦੇ ਹਰ ਵਾਰਡ ’ਚ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਉਥੇ ਮੇਅਰ ਵਨੀਤ ਧੀਰ ਨੇ ਕਿਹਾ ਕਿ ਵਾਰਡ ਦੇ ਸਰਬਪੱਖੀ ਵਿਕਾਸ ਲਈ ਯੋਜਨਾਬੱਧ ਢੰਗ ਨਾਲ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਨਵੀਆਂ ਗਲੀਆਂ ਦੇ ਨਿਰਮਾਣ ਨਾਲ ਆਵਾਜਾਈ ਸੁਗਮ ਹੋਵੇਗੀ ਤੇ ਇਲਾਕੇ ਦੀ ਸਫਾਈ ਤੇ ਸੁੰਦਰਤਾ ’ਚ ਵੀ ਸੁਧਾਰ ਆਵੇਗਾ। ਇਸ ਮੌਕੇ ਜੋਗਿੰਦਰ ਪਾਲ, ਮਹੇਸ਼ ਡੋਗਰਾ, ਨਰਿੰਦਰ ਪ੍ਰਧਾਨ, ਅਸ਼ਵਨੀ ਕੁਮਾਰ, ਕਮਲ ਕਿਸ਼ੋਰ, ਕੁਲਦੀਪ ਭਗਤ, ਜਤਿਨ ਕੁਮਾਰ ਸਮੇਤ ਹੋਰ ਇਲਾਕਾ ਨਿਵਾਸੀ ਮੌਜੂਦ ਸਨ।