ਭਾਰਤੀ ਟੀਮ ਟ੍ਰਾਇਲਸ ਲਈ ਮਿਅੰਕ ਨੇ ਕੀਤਾ ਕੁਆਲੀਫਾਈ
ਮਯੰਕ ਕੇਸ਼ਵ ਸ਼ੂਟਿੰਗ ’ਚ ਚਮਕਿਆ, ਭਾਰਤੀ ਟੀਮ ਟ੍ਰਾਇਲਸ ਲਈ ਕੁਆਲੀਫਾਈ
Publish Date: Thu, 19 Feb 2026 07:44 PM (IST)
Updated Date: Thu, 19 Feb 2026 07:45 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੁਲਿਸ ਡੀਏਵੀ ਪਬਲਿਕ ਸਕੂਲ ਪੁਲਿਸ ਡੀਏਵੀ ਪਬਲਿਕ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਮਿਅੰਕ ਕੇਸ਼ਵ ਨੇ 68ਵੀਂ ਰਾਸ਼ਟਰੀ ਸ਼ੂਟਿੰਗ ਚੈਂਪੀਅਨਸ਼ਿਪ ’ਚ ਉੱਤਮ ਪ੍ਰਦਰਸ਼ਨ ਕਰਕੇ ਭਾਰਤੀ ਟੀਮ ਟ੍ਰਾਇਲਸ ਲਈ ਕੁਆਲੀਫਾਈ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਡਿੰਪੀ ਮਲਿਕ ਨੇ ਦੱਸਿਆ ਕਿ ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਕਰਵਾਏ ਇਸ ਮੁਕਾਬਲੇ ਦੌਰਾਨ ਉਸ ਨੇ ਤਿੰਨ ਪ੍ਰਮੁੱਖ ਸ਼੍ਰੇਣੀਆਂ 10 ਮੀਟਰ ਏਅਰ ਪਿਸਟਲ, 25 ਮੀਟਰ ਸਪੋਰਟਸ ਪਿਸਟਲ ਤੇ 50 ਮੀਟਰ ਫ੍ਰੀ ਪਿਸਟਲ ’ਚ ਭਾਰਤੀ ਟੀਮ ਟ੍ਰਾਇਲਸ ਲਈ ਜਗ੍ਹਾ ਬਣਾਈ। ਉਸ ਦੀ ਇਹ ਸਫਲਤਾ ਉਸਦੀ ਸਖ਼ਤ ਮਿਹਨਤ ਤੇ ਨਿਰੰਤਰ ਅਭਿਆਸ ਦਾ ਨਤੀਜਾ ਹੈ। ਉਸਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜ਼ਿਲ੍ਹਾ ਪੱਧਰੀ ਤੇ ਓਪਨ ਜ਼ਿਲ੍ਹਾ ਮੁਕਾਬਲਿਆਂ ’ਚ ਸੋਨੇ ਦੇ ਮੈਡਲ ਜਿੱਤੇ ਹਨ। ਇਸ ਤੋਂ ਇਲਾਵਾ ਡੀਏਵੀ ਰਾਜ ਪੱਧਰ ਤੇ ਕਲੱਸਟਰ ਟੂਰਨਾਮੈਂਟਾਂ ’ਚ ਵੀ ਉਸ ਨੇ ਸੋਨੇ ਦੇ ਮੈਡਲ ਜਿੱਤੇ ਹਨ। ਓਪਨ ਸਟੇਟ ਟੂਰਨਾਮੈਂਟ ’ਚ ਟੀਮ ਨਾਲ ਖੇਡਦਿਆਂ ਉਸ ਨੇ 10 ਮੀਟਰ ਏਅਰ ਪਿਸਟਲ ’ਚ ਚਾਂਦੀ ਤੇ 50 ਮੀਟਰ ਫ੍ਰੀ ਪਿਸਟਲ ’ਚ ਕਾਂਸੀ ਦਾ ਮੈਡਲ ਜਿੱਤਿਆ। ਉਹ ਸਕੂਲ ਨੈਸ਼ਨਲ ਖੇਡਾਂ ਤੇ ਉੱਤਰੀ ਜ਼ੋਨ ਮੁਕਾਬਲਿਆਂ (25 ਮੀਟਰ ਤੇ 50 ਮੀਟਰ ਪਿਸਟਲ) ’ਚ ਵੀ ਸਰਗਰਮ ਭਾਈਵਾਲੀ ਕਰ ਚੁੱਕਾ ਹੈ। ਸਕੂਲ ਦੀ ਪ੍ਰਿੰਸੀਪਲ ਡਾ. ਰਸ਼ਮੀ ਵਿਜ ਨੇ ਮਿਅੰਕ ਕੇਸ਼ਵ ਤੇ ਉਸਦੇ ਕੋਚ ਨੂੰ ਇਸ ਸ਼ਾਨਦਾਰ ਪ੍ਰਾਪਤੀ ’ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲੱਬਧੀ ਹੋਰ ਵਿਦਿਆਰਥੀਆਂ ਲਈ ਪ੍ਰੇਰਨਾਦਾਇਕ ਹੈ।