ਬਾਰਿਸ਼ ਤੋਂ ਬਾਅਦ ਆਉਣ ਵਾਲੇ ਦਿਨਾਂ ’ਚ ਤਿੰਨ ਡਿਗਰੀ ਤੱਕ ਵਧੇਗਾ ਤਾਪਮਾਨ
ਬਰਸਾਤ ਤੋਂ ਬਾਅਦ ਆਉਣ ਵਾਲੇ ਦਿਨਾਂ ’ਚ ਤਿੰਨ ਡਿਗਰੀ ਤੱਕ ਵੱਧੇਗਾ ਵੱਧ ਤੋਂ ਵੱਧ ਤਾਪਮਾਨ
Publish Date: Sun, 22 Mar 2026 09:28 PM (IST)
Updated Date: Sun, 22 Mar 2026 09:31 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪਿਛਲੇ ਦੋ ਦਿਨਾਂ ’ਚ ਹੋਈ ਬਾਰਿਸ਼ ਤੋਂ ਬਾਅਦ ਐਤਵਾਰ ਨੂੰ ਮੌਸਮ ’ਚ ਬਦਲਾਅ ਆਇਆ। ਸਵੇਰੇ ਧੁੱਪ ਨਿਕਲਣ ਨਾਲ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਤੇ ਘੱਟ ਤੋਂ ਘੱਟ ਤਾਪਮਾਨ 12 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਮਾਨ ਆਉਣ ਵਾਲੇ ਦਿਨਾਂ ’ਚ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਤੱਕ ਪਹੁੰਚ ਸਕਦਾ ਹੈ। ਧੁੱਪ ਦੇ ਨਾਲ-ਨਾਲ ਹਵਾ ਵੀ ਚੱਲ ਰਹੀ ਸੀ, ਜਿਸ ਕਾਰਨ ਗਰਮੀ ਦਾ ਅਹਿਸਾਸ ਨਹੀਂ ਹੋਇਆ। ਧੁੱਪ ਨਿਕਲਣ ਨਾਲ ਲੋਕ ਖ਼ਰੀਦਦਾਰੀ ਲਈ ਰੈਣਕ ਬਾਜ਼ਾਰ ਪਹੁੰਚੇ ਹੋਏ ਸਨ। ਆਉਣ ਵਾਲੇ ਦਿਨਾਂ ’ਚ ਆਸਮਾਨ ’ਚ ਬੱਦਲ ਛਾਏ ਰਹਿਣਗੇ, ਪਰ ਬਾਰਿਸ਼ ਹੋਣ ਦੀ ਸੰਭਾਵਨਾ ਨਹੀਂ ਹੈ। ਘੱਟ ਤੇ ਵੱਧ ਤੋਂ ਵੱਧ ਤਾਪਮਾਨ ’ਚ ਵਾਧਾ ਦਰਜ ਕੀਤਾ ਜਾ ਸਕਦਾ ਹੈ। ਤਰੀਕ ਘੱਟੋ-ਘੱਟ ਵੱਧ ਤੋਂ ਵੱਧ 22 ਮਾਰਚ 12 ਡਿਗਰੀ 25 ਡਿਗਰੀ 23 ਮਾਰਚ 15 ਡਿਗਰੀ 25 ਡਿਗਰੀ 24 ਮਾਰਚ 14 ਡਿਗਰੀ 26 ਡਿਗਰੀ 25 ਮਾਰਚ 14 ਡਿਗਰੀ 27 ਡਿਗਰੀ 26 ਮਾਰਚ 17 ਡਿਗਰੀ 26 ਡਿਗਰੀ 27 ਮਾਰਚ 15 ਡਿਗਰੀ 27 ਡਿਗਰੀ 28 ਮਾਰਚ 16 ਡਿਗਰੀ 28 ਡਿਗਰੀ