ਪੰਜ ਡਿਗਰੀ ਤੱਕ ਵੱਧੇਗਾ ਤਾਪਮਾਨ, ਗਰਮੀ ਵਧੇਗੀ
ਪੰਜ ਡਿਗਰੀ ਤੱਕ ਵੱਧੇਗਾ ਵੱਧ ਤੋਂ ਵੱਧ ਤਾਪਮਾਨ, ਗਰਮੀ ’ਚ ਹੋਵੇਗਾ ਵਾਧਾ
Publish Date: Sun, 01 Mar 2026 09:59 PM (IST)
Updated Date: Mon, 02 Mar 2026 04:16 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮਾਰਚ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਹੁਣ ਗਰਮੀ ਆਪਣੇ ਤੇਵਰ ਦਿਖਾਉਣ ਲੱਗ ਪਈ ਹੈ। ਪਿਛਲੇ ਕੁਝ ਦਿਨਾਂ ਤੋਂ ਦਿਨ ’ਚ ਤਿੱਖੀ ਧੁੱਪ ਨਿਕਲਣ ਨਾਲ ਗਰਮੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ। ਲੋਕਾਂ ਨੇ ਗਰਮ ਕੱਪੜੇ ਘੱਟ ਪਹਿਨਣੇ ਸ਼ੁਰੂ ਕਰ ਦਿੱਤੇ ਹਨ ਤੇ ਠੰਢ ਦਾ ਅਸਰ ਲਗਭਗ ਖਤਮ ਹੋ ਚੁੱਕਾ ਹੈ। ਜ਼ਿਆਦਾਤਰ ਲੋਕਾਂ ਨੇ ਉੱਨੀ ਕੱਪੜੇ ਸਮੇਟ ਦਿੱਤੇ ਹਨ ਤੇ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਹੁਣ ਗਰਮੀ ਆ ਗਈ ਹੈ। ਦੁਪਹਿਰ ਸਮੇਂ ਤਿੱਖੀ ਧੁੱਪ ਹੋਣ ਕਾਰਨ ਲੋਕ ਘਰਾਂ ਤੋਂ ਤਿੰਨ ਵਜੇ ਤੋਂ ਪਹਿਲਾਂ ਘੱਟ ਹੀ ਬਾਹਰ ਨਿਕਲ ਰਹੇ ਹਨ। ਸ਼ਾਮ ਪੰਜ ਵਜੇ ਰੈਣਕ ਬਾਜ਼ਾਰ ’ਚ ਖਰੀਦਦਾਰੀ ਲਈ ਲੋਕਾਂ ਦੀ ਭੀੜ ਵੇਖਣ ਨੂੰ ਮਿਲੀ। ਦਿਨ ਦੇ ਸਮੇਂ ਲੋਕਾਂ ਨੇ ਉੱਨੀ ਕੱਪੜੇ ਪਹਿਨਣੇ ਲਗਭਗ ਬੰਦ ਕਰ ਦਿੱਤੇ ਹਨ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਤਾਪਮਾਨ ’ਚ ਹੋਰ ਵਾਧਾ ਹੋ ਸਕਦਾ ਹੈ। ਬਦਲਦੇ ਮੌਸਮ ਨੂੰ ਦੇਖਦੇ ਹੋਏ ਲੋਕਾਂ ਨੂੰ ਦੁਪਹਿਰ ਵੇਲੇ ਧੁੱਪ ਤੋਂ ਬਚਾਅ ਕਰਨ ਦੀ ਸਲਾਹ ਦਿੱਤੀ ਗਈ ਹੈ। ਹੋਲੀ ਦੇ ਦਿਨ 4 ਮਾਰਚ ਨੂੰ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਤੇ ਘੱਟ ਤੋਂ ਘੱਟ 12 ਡਿਗਰੀ ਰਹਿਣ ਦਾ ਅਨੁਮਾਨ ਹੈ। ਆਉਣ ਵਾਲੇ ਦਿਨਾਂ ’ਚ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਤੱਕ ਪਹੁੰਚ ਸਕਦਾ ਹੈ। ਮੌਸਮ ਵਿਭਾਗ ਦੇ ਅਨੁਸਾਰ ਵਰਖਾ ਦੀ ਕੋਈ ਸੰਭਾਵਨਾ ਨਹੀਂ ਹੈ ਤੇ ਗਰਮੀ ਵੱਧਣ ਦੇ ਆਸਾਰ ਹਨ।
----------------------
ਆਉਣ ਵਾਲੇ ਦਿਨਾਂ ਦਾ ਅਨੁਮਾਨਿਤ ਤਾਪਮਾਨ ਇਸ ਤਰ੍ਹਾਂ ਰਹੇਗਾ :
ਤਾਰੀਖ ਘੱਟ ਤੋਂ ਘੱਟ ਵੱਧ ਤੋਂ ਵੱਧ
1 ਮਾਰਚ 10 ਡਿਗਰੀ 27 ਡਿਗਰੀ
2 ਮਾਰਚ 11 ਡਿਗਰੀ 28 ਡਿਗਰੀ
3 ਮਾਰਚ 11 ਡਿਗਰੀ 28 ਡਿਗਰੀ
4 ਮਾਰਚ 12 ਡਿਗਰੀ 30 ਡਿਗਰੀ
5 ਮਾਰਚ 12 ਡਿਗਰੀ 30 ਡਿਗਰੀ
6 ਮਾਰਚ 13 ਡਿਗਰੀ 32 ਡਿਗਰੀ
7 ਮਾਰਚ 13 ਡਿਗਰੀ 32 ਡਿਗਰੀ