ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ, ਆਉਣ ਵਾਲੇ ਦਿਨਾਂ ’ਚ ਬਾਰਿਸ਼ ਨਾਲ ਬਦਲੇਗਾ ਮੌਸਮ ਦਾ ਮਿਜਾਜ਼
ਜ.ਸ., ਜਲੰਧਰ : ਪੱਛਮੀ
Publish Date: Sun, 15 Mar 2026 06:20 PM (IST)
Updated Date: Sun, 15 Mar 2026 06:21 PM (IST)
ਜ.ਸ., ਜਲੰਧਰ : ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਪੰਜਾਬ ਦੇ ਜ਼ਿਆਦਾਤਰ ਜ਼ਿਲਿ੍ਹਆਂ ਵਿਚ ਮੌਸਮ ਕਾਫੀ ਬਦਲ ਗਿਆ ਹੈ। ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਜਲੰਧਰ ਦੇ ਮੌਸਮ ਦੀ ਗੱਲ ਕਰੀਏ ਤਾਂ ਐਤਵਾਰ ਨੂੰ ਸਵੇਰੇ ਆਸਮਾਨ ਵਿਚ ਬਾਦਲ ਛਾਏ ਰਹੇ ਅਤੇ ਹਲਕੀ-ਹਲਕੀ ਬਰਸਾਤ ਨਾਲ ਹਵਾ ਵੀ ਚੱਲੀ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਬਰਸਾਤ ਦੇ ਨਾਲ-ਨਾਲ ਠੰਢੀਆਂ ਹਵਾਵਾਂ ਵੀ ਜਾਰੀ ਰਹਿਣਗੀਆਂ। ਐਤਵਾਰ ਨੂੰ ਬਰਸਾਤ ਹੋਣ ਕਾਰਨ ਰੈਣਕ ਬਾਜ਼ਾਰ ਵਿਚ ਲੋਕਾਂ ਦੀ ਭੀੜ ਘੱਟ ਹੀ ਦਿਖਾਈ ਦਿੱਤੀ। ਦੁਕਾਨਦਾਰਾਂ ਨੇ ਸਾਮਾਨ ਬਾਹਰ ਰੱਖਿਆ ਸੀ, ਜਿਸ ਉੱਤੇ ਤਿਰਪਾਲ ਬਿਛਾਈ ਹੋਈ ਸੀ। ਐਤਵਾਰ ਨੂੰ 15 ਡਿਗਰੀ ਘੱਟੋ-ਘੱਟ ਅਤੇ 23 ਡਿਗਰੀ ਅਧਿਕਤਮ ਤਾਪਮਾਨ ਦਰਜ ਕੀਤਾ ਗਿਆ। ਆਉਣ ਵਾਲੇ ਦਿਨਾਂ ਵਿਚ ਨਿਊਨਤਮ ਤਾਪਮਾਨ ਤਿੰਨ ਡਿਗਰੀ ਘਟਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਤੇਜ਼ ਹਵਾ ਅਤੇ ਬਰਸਾਤ ਦਾ ਅਲਰਟ ਜਾਰੀ ਕੀਤਾ ਹੈ।
- ਆਉਣ ਵਾਲੇ ਦਿਨਾਂ ’ਚ ਤਾਪਮਾਨ
ਤਾਰੀਖ ਘੱਟੋ-ਘੱਟ ਜ਼ਿਆਦਾਤਰ
16 ਮਾਰਚ 13 ਡਿਗਰੀ 23 ਡਿਗਰੀ
17 ਮਾਰਚ 11 ਡਿਗਰੀ 25 ਡਿਗਰੀ
18 ਮਾਰਚ 18 ਡਿਗਰੀ 23 ਡਿਗਰੀ
19 ਮਾਰਚ 16 ਡਿਗਰੀ 23 ਡਿਗਰੀ
20 ਮਾਰਚ 15 ਡਿਗਰੀ 24 ਡਿਗਰੀ
21 ਮਾਰਚ 14 ਡਿਗਰੀ 23 ਡਿਗਰੀ
- ਗੜੇਮਾੜੀ ਅਤੇ ਹਵਾਵਾਂ ਪਹੁੰਚਾ ਸਕਦੀਆਂ ਨੇ ਨੁਕਸਾਨ
ਮੌਸਮ ਵਿਭਾਗ ਅਨੁਸਾਰ ਤੇਜ਼ ਹਵਾਵਾਂ ਕਾਰਨ ਖੇਤਾਂ ’ਚ ਖੜ੍ਹੀ ਫਸਲ ਨੂੰ ਨੁਕਸਾਨ ਹੋ ਸਕਦਾ ਹੈ। ਖਾਸ ਕਰ ਕੇ ਕਣਕ ਅਤੇ ਸਰ੍ਹੋਂ ਦੀ ਫਸਲ ਝੁਕਣ ਜਾਂ ਡਿੱਗਣ ਦੇ ਖਤਰੇ ਵਿਚ ਹੈ। ਮੌਸਮ ਵਿਭਾਗ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਜੇ ਖੇਤਾਂ ਵਿਚ ਕੱਟੀ ਹੋਈ ਫਸਲ ਪਈ ਹੋਵੇ, ਤਾਂ ਉਸ ਨੂੰ ਸੁਰੱਖਿਅਤ ਸਥਾਨ ’ਤੇ ਰੱਖਣ।