ਮਾਤਾ ਸੁਦਰਸ਼ਨ ਕੁਮਾਰੀ ਦਾ ਅੰਤਿਮ ਸਸਕਾਰ ਅੱਜ
ਮਾਤਾ ਸੁਦਰਸ਼ਨ ਕੁਮਾਰੀ ਦਾ ਅੰਤਿਮ ਸਸਕਾਰ ਅੱਜ
Publish Date: Tue, 13 Jan 2026 07:44 PM (IST)
Updated Date: Tue, 13 Jan 2026 07:45 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ਼ਾਹਕੋਟ : ਪੱਤਰਕਾਰ ਅਮਨ ਅਰੋੜਾ ਤੇ ਮੌਂਟੀ ਅਰੋੜਾ ਯੂਕੇ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਮਾਤਾ ਸੁਦਰਸ਼ਨ ਕੁਮਾਰੀ ਪਤਨੀ ਮਾਸਟਰ ਪਿਆਰਾ ਲਾਲ ਦਾ ਕੁਝ ਸਮਾਂ ਬਿਮਾਰ ਰਹਿਣ ਉਪਰੰਤ ਬੀਤੀ ਰਾਤ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ 14 ਜਨਵਰੀ ਨੂੰ ਮੋਗਾ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਦੁਪਹਿਰ 12 ਵਜੇ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ’ਚ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਨੇ ਮਾਸਟਰ ਪਿਆਰਾ ਲਾਲ ਤੇ ਸਮੂਹ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।